ਲੁਧਿਆਣਾ, 27 ਅਪ੍ਰੈਲ (ਭੁਪਿੰਦਰ ਸਿੰਘ ਬੈੇਂਸ)-ਏ.ਬੀ.ਸੀ. ਮੈਜਿਕਲ ਵਰਲਡ ਪ੍ਰੀਸਕੂਲ ਦੇ ਫਾਊਾਡਰ ਅਤੇ ਸੀ.ਈ.ਓ. ਅਮਨਪ੍ਰੀਤ ਸਿੰਘ ਅਰੋੜਾ ਨੰੂ ਨਵੀ ਦਿੱਲੀ ਵਿਚ ਆਯੋਜਿਤ ਜੀ. ਐੱਸ. ਐੱਲ. ਸੀ. ਐਕੇਡਲਾਈਟ ਐਵਾਰਡਸ 2026 ਵਿਚ ਪ੍ਰਤਿਸ਼ਠਿਤ ਐਡੂਆਇਕਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਗਲੋਬਲ ਸਕੂਲ ਲੀਡਰਜ ਕਨਸੋੋੋੋੋੋਰੋਸ਼ਿਅਮ ਵਲੋਂ ਸਿੱਖਿਆ ਖੇਤਰ ਵਿਚ ਵਧੀਆ ਕੰਮ ਕਰਨ ਵਾਲੇ ਆਗੂਆਂ ਨੰੂ ਸਨਮਾਨਿਤ ਕਰਨ ਲਈ ਕਰਵਾਇਆ ਗਿਆ | ਅਮਨਪ੍ਰੀਤ ਸਿੰਘ ਅਰੋੜਾ ਨੇ ਪੰਜਾਬ ਵਿਚ ਮੋਂਟੇਸਰੀ ਸਿੱਖਿਆ ਨੰੂ ਅੱਗੇ ਵਧਾਉਂਦਿਆਂ ਕਈ ਬੱਚਿਆਂ ਦੇ ਭਵਿੱਖ ਤੇ ਸਕਾਰਾਤਮਕ ਅਸਰ ਪਾਇਆ ਹੈ ਅਤੇ ਸਿੱਖਿਆ ਵਿਚ ਨਵੀ ਸੋਚ ਨੰੂ ਉਤਸ਼ਾਹਿਤ ਕੀਤਾ ਹੈ | ਉਨ੍ਹਾਂ ਦੀ ਲੀਡਰਸ਼ਿਪ ਹੇਠ ਏ.ਬੀ.ਸੀ. ਮੈਜਿਕਲ ਵਰਲਡ ਪ੍ਰੀਸਕੂਲ ਇਕ ਭਰੋਸੇਯੋਗ ਸੰਸਥਾ ਵਜੋ ਉਭਰਿਆ ਹੈ | ਇਸ ਮੌਕੇ ਉਨ੍ਹਾਂ ਨੇ ਆਪਣੀ ਟੀਮ, ਮਾਪਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਇਹ ਐਵਾਰਡ ਆਪਣੇ ਪਿਤਾ ਮਨਮੋਹਨ ਸਿੰਘ ਅਰੋੜਾ ਨੰੂ ਸਮਰਪਿਤ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੰੂ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕਰੇਗਾ |