11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬਿਜਲੀ ਦੀ ਕਿੱਲਤ ਲਈ ਮੈਨੇਜਮੈਂਟ ਜ਼ਿੰਮੇਵਾਰ-ਮਹਿਦੂਦਾਂ <br/>

Ad Position 21
No active advertisement
ਅਜੀਤ ਡੈਸਕ 29-04-2026
ਲੁਧਿਆਣਾ, 28 ਅਪ੍ਰੈਲ (ਜਤਿੰਦਰ ਭੰਬੀ)-ਪੰਜਾਬ 'ਚ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਨੂੰ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਅਤੇ ਮੈਨੇਜਮੈਂਟ ਦੀ ਅਯੋਗਤਾ ਆਖਦੇ ਹੋਏ ਕਿਹਾ ਕਿ ਬਿਜਲੀ ਮੰਤਰੀ ਤੇ ਮੈਨੇਜਮੈਂਟ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ | ਬਿਜਲੀ ਸੰਕਟ ਕਾਰਨ ਲੋਕਾਂ 'ਚ ਪੈਦਾ ਹੋਏ ਰੋਹ ਦਾ ਕਈ ਜਗ੍ਹਾ ਬੇਕਸੂਰ ਬਿਜਲੀ ਮੁਲਾਜ਼ਮਾਂ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਹੀ ਯੋਜਨਾ ਨਾ ਹੋਣ ਕਾਰਨ ਬਿਜਲੀ ਸਪਲਾਈ ਦੀ ਸਥਿਤੀ ਗੜਬੜਾਈ ਹੈ, ਨਾ ਕਿ ਬਿਜਲੀ ਢਾਂਚੇ ਦੀ ਮੁਰੰਮਤ ਕਾਰਨ | ਸਰਕਾਰ ਤੇ ਮੈਨੇਜਮੈਂਟ ਲੋਕਾਂ ਨੂੰ ਅਜਿਹੇ ਬਿਆਨ ਦੇ ਕੇ ਗੁੰਮਰਾਹ ਕਰ ਰਹੀ ਹੈ, ਕਿਉਂਕਿ ਬਿਜਲੀ ਦੀ ਮੁਰੰਮਤ ਲਈ ਦਿਨੇ ਲੋੜੀਂਦੇ ਫੀਡਰ ਬੰਦ ਕੀਤੇ ਜਾਂਦੇ ਹਨ, ਨਾ ਕਿ ਰਾਤ ਨੂੰ | ਰਾਤ ਨੂੰ ਬਿਜਲੀ ਕੱਟ ਕਿਸ ਵਜ੍ਹਾ ਕਰਕੇ ਲਗਾਏ ਜਾ ਰਹੇ ਹਨ, ਬਿਜਲੀ ਮੰਤਰੀ ਤੇ ਮੈਨੇਜਮੈਂਟ ਇਸ ਬਾਰੇ ਸਹੀ ਜਾਣਕਾਰੀ ਲੋਕਾਂ ਨੂੰ ਦੇਵੇ | ਉਨ੍ਹਾਂ ਕਿਹਾ ਕਿ ਇਹ ਜ਼ਰੂਰ ਹੈ ਕਿ ਬਹੁਤ ਸਾਰੇ ਥਾਵਾਂ ਉੱਤੇ ਗਰਿੱਡਾਂ ਦੇ ਫ਼ੇਲ੍ਹ ਹੋ ਜਾਣ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਲਈ ਸਿੱਧੇ ਤੌਰ 'ਤੇ ਬਿਜਲੀ ਮੰਤਰੀ ਅਤੇ ਮੈਨੇਜਮੈਂਟ ਜ਼ਿੰਮੇਵਾਰ ਹੈ, ਜਿਨ੍ਹਾਂ ਵਰਕ-ਟੂ-ਰੂਲ ਤਹਿਤ ਕੰਮ ਕਰਦੇ ਗਰਿੱਡ ਕਰਮਚਾਰੀਆਂ ਦੀਆਂ ਬਹੁਤ ਹੀ ਨਿਗੂਣੀਆਂ ਜਿਹੀਆਂ ਮੰਗਾਂ ਵੱਲ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਉਹ ਆਪਣੀ ਡਿਊਟੀ ਕਰਕੇ ਚਾਲੂ ਸਥਿਤੀ ਵਿਚ ਗਰਿੱਡਾਂ ਨੂੰ ਚੱਲਦਾ ਛੱਡ ਕੇ ਚਲੇ ਜਾਂਦੇ ਹਨ ਤੇ ਉਨ੍ਹਾਂ ਦੀ ਜਗ੍ਹਾ ਉਤੇ ਦੂਜਾ ਮੁਲਾਜ਼ਮ ਨਾ ਆਉਣ ਕਾਰਨ ਬਹੁਤ ਸਾਰੇ ਫੀਡਰ ਫਾਲਟ ਪੈਣ 'ਤੇ ਬੰਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਚਲਾਉਣ ਲਈ ਕਈ-ਕਈ ਘੰਟੇ ਫੀਡਰ ਬੰਦ ਰਹਿੰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ 2027 'ਚ ਕਾਂਗਰਸ ਦੀ ਸਰਕਾਰ ਬਣਨੀ ਤੈਅ- ਲਖਬੀਰ ਸਿੰਘ ਸੰਧੂ <br/>
Ad Position 24