06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਪਲਸ ਮੰਚ ਦੀ ਨਾਟਕਾਂ ਤੇ ਗੀਤਾਂ ਭਰੀ ਰਾਤ ਨੇ ਦਿੱਤਾ ਕਲਮ, ਕਲਾ ਅਤੇ ਲੋਕਾਂ ਦੀ ਗਲਵਕੜੀ ਦਾ ਸੁਨੇਹਾ <br/>

Ad Position 21
No active advertisement
ਅਜੀਤ ਡੈਸਕ 03-05-2026

ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-ਪਲਸ ਮੰਚ ਦੀ ਨਾਟਕਾਂ ਤੇ ਗੀਤਾਂ ਭਰੀ ਰਾਤ ਅਮਰੀਕੀ ਇਜ਼ਰਾਈਲੀ ਹਾਕਮਾਂ ਵਲੋਂ ਈਰਾਨ ਅਤੇ ਹੋਰਨਾਂ ਮੁਲਕਾਂ ਉਪਰ ਮੜ੍ਹੀ ਜੰਗ ਖ਼ਿਲਾਫ਼ ਜੂਝਦੇ ਲੋਕਾਂ ਅਤੇ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਿੱਜਦਾ ਕਰਦਿਆਂ ਪੰਜਾਬੀ ਭਵਨ ਦੇ ਖੁੱਲ੍ਹੇ ਰੰਗ ਮੰਚ 'ਤੇ ਮਨਾਈ ਗਈ¢ ਪਲਸ ਮੰਚ ਦੇ ਇਸ ਯਾਦਗਾਰੀ ਸਮਾਗਮ ਨੂੰ ਪੰਜਾਬੀ ਸਾਹਿਤ ਅਕਾਦਮੀ ਅਤੇ ਭਰਾਤਰੀ ਸੰਸਥਾਵਾਂ ਨੇ ਭਰਵਾਂ ਸਾਥ ਦਿੱਤਾ¢ ਇਸ ਰਾਤ ਦਾ ਆਗਾਜ਼ ਘਾਹ ਪਾਰਕ 'ਚ ਜੁੜੇ ਮਰਦਾਂ, ਅÏਰਤਾਂ ਦੇ ਵਿਸ਼ਾਲ ਕਾਫ਼ਲੇ ਨਾਲ ਹੋਇਆ, ਜਿਹੜਾ ਕਾਫ਼ਲਾ ਆਪਣੇ ਹੱਥਾਂ 'ਚ ਜੰਗ ਵਿਰੋਧੀ ਫਲੈਕਸਾਂ, ਤਖ਼ਤੀਆਂ ਤੇ ਮੋਮਬੱਤੀਆਂ ਲੈ ਕੇ ਆਡੀਟੋਰੀਅਮ 'ਚ ਦਾਖ਼ਲ ਹੋਇਆ¢ ਇਸ ਮÏਕੇ ਦਿਲਕਸ਼ ਨਜ਼ਾਰਾ ਵੇਖਣ ਵਾਲਾ ਸੀ ਚਿੱਤਰਕਾਰ ਇੰਦਰਜੀਤ ਸਿੰਘ ਜਲੰਧਰ ਦੀ ਫ਼ੋਟੋ ਕਲਾ ਪ੍ਰਦਰਸ਼ਨੀ, ਜਿਹੜੀ ਜੰਗ ਅਤੇ ਫਾਸ਼ੀਵਾਦ ਖ਼ਿਲਾਫ਼ ਦੁਨੀਆ ਭਰ 'ਚ ਨਿੱਤਰੇ ਲੋਕਾਂ ਦੀ ਸੂਰਮਗਤੀ ਭਰੀ ਗਾਥਾ ਤਸਵੀਰਾਂ ਅਤੇ ਕਵਿਤਾਵਾਂ ਦੇ ਸੁਮੇਲ ਨਾਲ ਸਜੀ ਹੋਈ ਸੀ¢ ਇਸ ਮÏਕੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਨੇ ਮਈ ਦੇ ਸ਼ਹੀਦਾਂ, ਬੱਬਰ ਅਕਾਲੀ ਲਹਿਰ, ਕੁੱਲ ਦੁਨੀਆ ਅੰਦਰ ਸਾਮਰਾਜੀ ਅਤੇ ਫਾਸ਼ੀ ਹੱਲੇ ਖ਼ਿਲਾਫ਼ ਜੂਝਦੇ ਲੋਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਵਿਚ ਸਾਹਿਤ ਅਤੇ ਕਲਾ ਦਾ ਮੋਰਚਾ ਆਪਣੇ ਹਿੱਸੇ ਦੀ ਮਸ਼ਾਲ ਲੈ ਕੇ ਜੂਝ ਰਿਹਾ ਹੈ¢ ਉਨ੍ਹਾਂ ਨੇ ਕਲਮ, ਕਲਾ ਅਤੇ ਲੋਕ ਸੰਗਰਾਮਾਂ ਦੀ ਮਜ਼ਬੂਤ ਅਤੇ ਵਿਸ਼ਾਲ ਗਲਵੱਕੜੀ ਉਪਰ ਜ਼ੋਰ ਦਿੱਤਾ¢ ਇਸ ਮÏਕੇ ਸਾਹਿਤ ਕਲਾ ਖੇਤਰ 'ਚ ਜ਼ਿਕਰਯੋਗ ਭੂਮਿਕਾ ਅਦਾ ਕਰ ਰਹੀਆਂ ਸ਼ਖ਼ਸੀਅਤਾਂ ਰਣਜੀਤ ਲਹਿਰਾ, ਬੱਲੀ ਸਿੰਘ ਚੀਮਾ, ਪਰਮਜੀਤ ਚੱਕ ਦੇਸ ਰਾਜ ਅਤੇ ਕੁਲਵੰਤ ਕÏਰ ਨਗਰ ਨੂੰ ਲੋਈਆਂ ਅਤੇ 'ਗੁਰਸ਼ਰਨ ਲੋਕ ਕਲਾ ਸਨਮਾਨ' ਨਾਲ ਡਾ. ਅਰੀਤ, ਮਨਜੀਤ ਅÏਲਖ, ਪ੍ਰੋ. ਸੁਪਨਦੀਪ, ਬਿੱਟੂ ਮਾਨਸਾ ਅਤੇ ਮਨਜੀਤ ਸਿੰਘ ਚਾਹਿਲ ਮਾਨਸਾ ਅਤੇ ਸਮੂਹ ਅÏਲਖ ਪਰਿਵਾਰ ਨੇ ਪਲਸ ਮੰਚ ਦੀ ਤਰਫ਼ੋਂ ਇਹ ਸਨਮਾਨ ਭੇਟ ਕੀਤਾ | ਪਲਸ ਮੰਚ ਵਲੋਂ ਪ੍ਰਕਾਸ਼ਿਤ, ਅਮੋਲਕ ਸਿੰਘ ਅਤੇ ਯਸ਼ਪਾਲ ਵਲੋਂ ਸੰਪਾਦਿਤ ਵੱਡ ਅਕਾਰੀ ਪੁਸਤਕ 'ਜੰਗ ਤੇ ਜ਼ਿੰਦਗੀ' ਸਮੇਤ ਵੱਖ-ਵੱਖ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ | ਇਸ ਮÏਕੇ ਲੋਕ ਸੰਗੀਤ ਮੰਡਲੀ ਭਦÏੜ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਸਾਰ੍ਹਾ, ਦਿਸ਼ਾ, ਮÏਸਮ, ਜਸਬੀਰ ਜੱਸੀ, ਰੂਬੀ, ਰਬਿਤਾ ਅਤੇ ਰਾਮ ਸਿੰਘ ਹਠੂਰ ਨੇ ਗੀਤਾਂ ਕਵਿਤਾਵਾਂ ਦਾ ਰੰਗ ਭਰਿਆ¢ ਇਸ ਰਾਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਹਰਕੇਸ਼ ਚÏਧਰੀ ਨੇ ਅਮੋਲਕ ਸਿੰਘ, ਗੁਰਭਜਨ ਗਿੱਲ ਅਤੇ ਪਾਕਿਸਤਾਨੀ ਕਲਮਕਾਰ ਦੇ ਲਿਖੇ ਗੀਤਾਂ 'ਤੇ 'ਜੰਗ ਕÏਣ ਲੈ ਆਇਆ?' ਕੋਰੀਓਗਰਾਫ਼ੀ ਪੇਸ਼ ਕੀਤੀ¢ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ 'ਦੋ ਰੋਟੀਆਂ', ਮਾਨਵਤਾ ਕਲਾ ਮੰਚ ਨਗਰ 'ਧੁਖਦੀਆਂ ਰੂਹਾਂ', ਨਵਚਿੰਤਨ ਕਲਾ ਮੰਚ ਬਿਆਸ 'ਸੀਸ ਤਲ਼ੀ 'ਤੇ, ਸਿਰਜਣਾ ਆਰਟ ਗਰੁੱਪ ਰਾਏਕੋਟ 'ਛੱਲਾਂ', ਅਵਾਮੀ ਰੰਗ ਮੰਚ ਸਿਹÏੜਾ 'ਇਕੋ ਮਿੱਟੀ ਦੇ ਜਾਏ ਨਾਟਕ ਖੇਡੇ ਗਏ¢ ਇਪਟਾ ਦੇ ਅਵਤਾਰ ਚੜਿੱਕ ਅਤੇ ਸਾਥੀਆਂ ਨੇ 'ਭੰਡ ਪੰਜਾਬੀ ਭਵਨ ਆਏ' ਨਿਵੇਕਲੀ ਕਲਾ ਵੰਨਗੀ ਪੇਸ਼ ਕੀਤੀ¢ ਇਹ ਨਾਟਕਾਂ ਅਤੇ ਗੀਤਾਂ ਭਰੀ ਰਾਤ ਲੋਕਾਂ ਨੂੰ ਕਦਮ ਮਿਲਾ ਕੇ ਜੂਝਣ ਦਾ ਪੈਗ਼ਾਮ ਦੇਣ 'ਚ ਸਫਲ ਰਹੀ¢ ਇਸ ਸਭਿਆਚਾਰਕ ਜੋੜ ਮੇਲੇ 'ਚ ਅÏਰਤਾਂ, ਮਰਦਾਂ ਦੇ ਆਏ ਹੜ੍ਹ 'ਚ ਬੱਚੇ, ਜਵਾਨ, ਵੱਡੀਆਂ ਉਮਰਾਂ ਵਾਲੇ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ¢ ਮੰਚ ਸੰਚਾਲਨ ਦੀ ਭੂਮਿਕਾ ਕੰਵਲਜੀਤ ਖੰਨਾ ਨੇ ਨਿਭਾਈ¢

Ad Position 22
No active advertisement
ਪਿਛਲੀ ਖ਼ਬਰ 31 ਸਾਲਾਂ ਤੋਂ ਬੰਦ ਸੀਵਰ ਲਾਈਨ ਮੁੜ ਚਾਲੂ ਕਰਨ ਲਈ ਸਫ਼ਾਈ ਅਭਿਆਨ ਤੇਜ਼ ਅਗਲੀ ਖ਼ਬਰ 'ਆਪ' ਦੀ ਟਰੇਡ ਵਿੰਗ ਵਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ <br/>
Ad Position 24
No active advertisement