ਆਲਮਗੀਰ, 2 ਮਈ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ ਪ੍ਰੋਲਾਈਫ ਹਸਪਤਾਲ ਵਲੋਂ ਆਰਥਰਾਈਟਿਸ (ਗਠੀਆ) ਦੀ ਬਿਮਾਰੀ ਸੰਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਹਸਪਤਾਲ ਦੇ ਨਾਮੀ ਔਰਥੋਪੀਡਿਕ ਮਾਹਿਰ ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਆਰਥਰਾਈਟਿਸ ਸਿਰਫ਼ ਜੋੜਾਂ ਦਾ ਦਰਦ ਨਹੀਂ ਹੁੰਦਾ, ਬਲਕਿ ਇਹ ਇਕ ਗੰਭੀਰ ਹਾਲਤ ਹੈ, ਜੋ ਮਨੁੱਖ ਦੀ ਰੋਜ਼ਾਨਾ ਦਿਨ ਚਰਚਾ, ਚਾਲ ਚਲਨ ਅਤੇ ਜੀਵਨ ਦੀ ਗੁਣਵੱਤਾ 'ਤੇ ਡੂੰਘਾ ਅਸਰ ਪਾਉਂਦੀ ਹੈ | ਡਾ. ਗੋਇਲ ਅਨੁਸਾਰ ਆਰਥਰਾਈਟਿਸ ਦੇ ਮੁੱਖ ਲੱਛਣਾਂ ਵਿਚ ਜੋੜਾਂ ਵਿਚ ਲਗਾਤਾਰ ਦਰਦ, ਸੋਜ਼ਸ਼, ਸਖ਼ਤੀ ਅਤੇ ਹਿੱਲਣ ਡੁੱਲਣ ਵਿਚ ਦਿੱਕਤ ਸ਼ਾਮਿਲ ਹਨ | ਡਾ. ਗੋਇਲ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਨੂੰ ਸਵੇਰੇ ਉਠਣ ਵੇਲੇ ਜੋੜ ਕਠੋਰ ਮਹਿਸੂਸ ਹੁੰਦੇ ਹਨ, ਜੋ ਕਿ ਆਰਥਰਾਈਟਿਸ ਬਿਮਾਰੀ ਦਾ ਅਹਿਮ ਸੰਕੇਤ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਵੱਧ ਉਮਰ ਦੇ ਲੋਕਾਂ ਵਿਚ ਆਮ ਹੈ, ਪਰ ਅਜਿਹੇ ਕੇਸ ਨੌਜਵਾਨਾਂ 'ਚ ਵੀ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਦਾ ਮੁੱਖ ਕਾਰਨ ਗਲਤ ਜੀਵਨਸ਼ੈਲੀ, ਵੱਧ ਵਜ਼ਨ ਅਤੇ ਘੱਟ ਸਰੀਰਕ ਸਰਗਰਮੀ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਰਥਰਾਈਟਿਸ ਨੂੰ ਅਣਡਿੱਠਾ ਕਰਨਾ ਭਵਿੱਖ ਵਿਚ ਗੰਭੀਰ ਨਤੀਜੇ ਦੇ ਸਕਦਾ ਹੈ, ਜੇ ਸਮੇਂ ਸਿਰ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਜੋੜਾਂ ਦੀ ਹਾਲਤ ਹੋਰ ਖਰਾਬ ਹੋ ਸਕਦੀ ਹੈ, ਜਿਸ ਨਾਲ ਸਰਜਰੀ ਦੀ ਲੋੜ ਵੀ ਪੈ ਸਕਦੀ ਹੈ | ਇਸ ਲਈ ਸ਼ੁਰੂਆਤੀ ਲੱਛਣਾਂ 'ਤੇ ਹੀ ਮਾਹਿਰ ਡਾਕਟਰ ਨਾਲ ਸਲਾਹ ਲੈਣਾ ਬਹੁਤ ਜ਼ਰੂਰੀ ਹੈ | ਮੈਸ ਪ੍ਰੋਲਾਈਫ ਹਸਪਤਾਲ ਵਿਚ ਆਰਥਰਾਈਟਿਸ ਦੇ ਇਲਾਜ ਲਈ ਨਵੀਨਤਮ ਤਕਨੀਕਾਂ ਅਤੇ ਸੁਵਿਧਾਵਾਂ, ਐਡਵਾਂਸ ਡਾਇਗਨੋਸਟਿਕ ਸਹੂਲਤਾਂ ਐਮ.ਆਰ.ਆਈ, ਸੀ.ਟੀ. ਸਕੈਨ ਅਤੇ ਬਲੱਡ ਟੈੱਸਟਾਂ ਰਾਹੀਂ ਸਹੀ ਜਾਂਚ ਕੀਤੀ ਜਾਂਦੀ ਹੈ | ਇਸ ਦੇ ਨਾਲ ਹੀ ਫਿਜਿਓਥੈਰੇਪੀ, ਦਵਾਈਆਂ ਅਤੇ ਜ਼ਰੂਰਤ ਪੈਣ 'ਤੇ ਆਧੁਨਿਕ ਸਰਜਰੀ ਤਰੀਕਿਆਂ ਨਾਲ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ | ਅੰਤ ਵਿਚ ਡਾ. ਗੋਇਲ ਨੇ ਦੱਸਿਆ ਕਿ ਮੈਸ ਪ੍ਰੋਲਾਈਫ ਹਸਪਤਾਲ ਦੀ ਮਾਹਿਰ ਟੀਮ ਹਮੇਸ਼ਾ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਮਰੀਜ਼ ਆਪਣੀਆਂ ਸਮੱਸਿਆ ਦਾ ਸੰਪੂਰਨ ਇਲਾਜ ਕਰਵਾ ਸਕਦੇ ਹਨ |