ਆਲਮਗੀਰ, 2 ਮਈ (ਜਰਨੈਲ ਸਿੰਘ ਪੱਟੀ)-ਐਨ.ਐਸ.ਪੀ.ਐਸ. ਗਿੱਲ ਪਾਰਕ ਨੇ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ¢ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਸਕੂਲ ਦੇ ਸਾਰੇ ਸਹਾਇਕ ਸਟਾਫ਼ ਲਈ ਫਲਾਂ ਦੀਆਂ ਟੋਕਰੀਆਂ ਲਿਆਂਦੀਆਂ ਅਤੇ ਉਨ੍ਹਾਂ ਨੂੰ ਸਤਿਕਾਰ ਨਾਲ ਸੌਂਪਿਆ | ਸਵੇਰ ਦੀ ਸਭਾ ਦÏਰਾਨ ਵਿਦਿਆਰਥੀਆਂ ਨੇ ਮਈ ਦਿਵਸ ਨਾਲ ਸੰਬੰਧਿਤ ਕਵਿਤਾਵਾਂ ਅਤੇ ਭਾਸ਼ਨ ਦਿੱਤੇ¢ ਸਕੂਲ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ 1 ਮਈ ਨੂੰ ਸ਼ਿਕਾਗੋ ਵਿਚ 1886 ਦੇ ਹੇਅਮਾਰਕੇਟ ਮਾਮਲੇ ਦੀ ਯਾਦ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਚੁਣਿਆ ਗਿਆ ਸੀ¢ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਨੂੰ ਪਛਾਣਨ ਅਤੇ ਉਸ ਅਨੁਸਾਰ ਸਖ਼ਤ ਮਿਹਨਤ ਕਰਨ ਲਈ ਕਿਹਾ¢ ਸਕੂਲ ਦੇ ਸਾਰੇ ਸਹਾਇਕ ਸਟਾਫ਼ ਨੂੰ ਇਕ ਵਿਸ਼ੇਸ਼ ਇਕੱਠ 'ਚ ਸਨਮਾਨਿਤ ਕੀਤਾ ਗਿਆ ਅਤੇ ਖਾਣ-ਪੀਣ ਦੀਆਂ ਵਸਤੂਆਂ ਭੇਟ ਕੀਤੀਆਂ¢ ਸ਼੍ਰੀਮਤੀ ਵੜੈਚ ਨੇ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ¢