ਲੁਧਿਆਣਾ, 2 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਅਧੀਨ ਆਉਂਦੇ ਇਲਾਕੇ ਗੋਬਿੰਦ ਨਗਰ 'ਚ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਹਜ਼ਾਰਾਂ ਦੀ ਨਕਦੀ ਤੇ ਗਹਿਣੇ ਚੋਰੀ ਕਰ ਲਏ¢ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲਿਜੀ ਸਾਜੀ ਨੇ ਦੱਸਿਆ ਕਿ ਉਹ ਘਰ ਨੂੰ ਤਾਲਾ ਲਗਾ ਕੇ ਰਿਸ਼ਤੇਦਾਰੀ ਵਿਚ ਕੇਰਲਾ ਗਈ ਹੋਈ ਸੀ¢ ਉਸ ਦੇ ਗੁਆਂਢੀਆਂ ਨੇ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦੀ ਮੌਂਟੀ ਦਾ ਦਰਵਾਜ਼ਾ ਤੋੜ ਕੇ ਚੋਰ ਚੋਰੀ ਕਰ ਰਹੇ ਹਨ, ਜਿਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਏ¢ ਉਸ ਦੱਸਿਆ ਕਿ ਜਦੋਂ ਘਰ ਆ ਕੇ ਚੈੱਕ ਕੀਤਾ ਤਾਂ ਘਰ ਦੇ ਦਰਵਾਜ਼ੇ, ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਨਕਦੀ ਕਰੀਬ 70 ਹਜ਼ਾਰ ਰੁਪਏ, ਇਕ ਸੋਨੇ ਦੀ ਚੇਨ ਗ਼ਾਇਬ ਸੀ¢ ਜਾਂਚ ਅਧਿਕਾਰੀ ਥਾਣੇਦਾਰ ਅਨਿਲ ਕੁਮਾਰ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਕਰਦਿਆਂ ਅਨੀਸ਼ ਕੁਮਾਰ ਤੇ ਅਵਿਨਾਸ਼ ਨੂੰ ਕਾਬੂ ਕਰ ਲਿਆ¢ ਪੁਲਿਸ ਉਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛ ਪੜਤਾਲ ਕਰ ਰਹੀ ਹੈ ਤਾਂ ਜੋ ਹੋਰ ਵੀ ਖ਼ੁਲਾਸੇ ਹੋ ਸਕਣ¢