08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕੋਟਾਂ ਕਾਲਜ ਵਿਖੇ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

Ad Position 21
No active advertisement
ਅਜੀਤ ਡੈਸਕ 03-05-2026
ਬੀਜਾ, 2 ਮਈ (ਕਸ਼ਮੀਰਾ ਸਿੰਘ ਬਗ਼ਲੀ)-ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਵਿਖੇ ਮਨਜੀਤ ਕੌਰ ਦੀ ਲੰਬੀ, ਨਿਸ਼ਠਾਪੂਰਣ ਅਤੇ ਸਮਰਪਿਤ ਸੇਵਾ ਦੇ ਸਨਮਾਨ 'ਚ ਇਕ ਸਨਮਾਨਯੋਗ ਸੇਵਾ ਮੁਕਤੀ ਸਮਾਰੋਹ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਇਸ ਭਾਵਪੂਰਣ ਸਮਾਗਮ ਵਿੱਚ ਕਾਲਜ ਦੇ ਪਿ੍ੰਸੀਪਲ ਡਾ. ਗਗਨਦੀਪ ਸਿੰਘ ਸਮੂਹ ਅਧਿਆਪਕ ਵਰਗ, ਦਫ਼ਤਰੀ ਸਟਾਫ਼ ਨੇ ਭਰਪੂਰ ਹਾਜ਼ਰੀ ਲਗਵਾ ਕੇ ਆਪਣੇ ਨਿੱਘੇ ਮੋਹ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਮਨਜੀਤ ਕੌਰ ਦੀ ਇਮਾਨਦਾਰੀ, ਸਮੇਂ ਦੀ ਪਾਬੰਦੀ ਅਤੇ ਫ਼ਰਜ਼ ਪ੍ਰਤੀ ਅਟੁੱਟ ਨਿਸ਼ਠਾ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਮਨਜੀਤ ਕੌਰ ਨੇ ਆਪਣੇ ਕੰਮ ਨੂੰ ਸਿਰਫ਼ ਡਿਊਟੀ ਨਹੀਂ, ਸਗੋਂ ਸੇਵਾ ਦੇ ਰੂਪ ਵਿੱਚ ਨਿਭਾਇਆ ਅਤੇ ਕਾਲਜ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਸਹਿਯੋਗੀ ਸੁਭਾਉ ਸਦਾ ਲਈ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਰਹੇਗਾ | ਮਨਜੀਤ ਕੌਰ ਨੂੰ ਯਾਦਗਾਰੀ ਤੋਹਫ਼ਾ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਨੀਤਾ, ਪਿ੍ੰਸੀਪਲ ਕੁਲਦੀਪ ਕੌਰ ਗਿੱਲ, ਮੈਨੇਜਰ ਸੰਦੀਪ ਸਿੰਘ ਅਤੇ ਮਨਪ੍ਰੀਤ ਕੌਰ ਉਚੇਚੇ ਤੌਰ ਤੇ ਪਹੁੰਚੇ |
Ad Position 22
No active advertisement
ਪਿਛਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ 9 ਮਈ ਤੋਂ ਅਗਲੀ ਖ਼ਬਰ 27 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ
Ad Position 24