ਮਲੌਦ, 2 ਮਈ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਮਿਲ ਕੇ ਦਫ਼ਤਰ ਦੇ ਮੇਨ ਗੇਟ ਵਿਖੇ ਝੰਡਾ ਝੁਲਾ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ | ਇਸ ਮੌਕੇ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਅਤੇ ਕਰਮਚਾਰੀਆਂ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਕੌਂਸਲਰ ਜਗਦੀਪ ਸਿੰਘ, ਕੌਂਸਲਰ ਪਰਮਜੀਤ ਕੌਰ, ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ, ਕਲਰਕ ਰਾਕੇਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ | ਯੂਨੀਅਨ ਆਗੂਆਂ ਨੇ ਸੰਬੋਧਨ ਕਰਦਿਆਂ 1 ਮਈ ਦੇ ਸ਼ਿਕਾਗੋ ਦੇ ਸੰਘਰਸ਼ ਨੂੰ ਯਾਦ ਕੀਤਾ ਜਿਸ ਦੀ ਬਦੌਲਤ ਨਾ ਕੇਵਲ ਮਜ਼ਦੂਰੀ ਦਾ ਸਮਾ ਨਿਰਧਾਰਿਤ ਹੋਇਆ ਸਗੋਂ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਸੰਗਠਿਤ ਹੋਣ ਦੀ ਵੀ ਸਦਾ ਲਈ ਪ੍ਰੇਰਣਾ ਦਿੱਤੀ | ਇਸ ਮੌਕੇ ਅਮਿਤ ਕੁਮਾਰ, ਇੰਦਰ ਕੁਮਾਰ, ਬੇਬੀ, ਅਰਜਨ ਸਿੰਘ, ਜੋਰਾ ਸਿੰਘ, ਰਵੀ ਕੁਮਾਰ, ਰਾਜੂ ਰਾਮ, ਜਗਪਾਲ ਸਿੰਘ, ਰਵੀ ਕੁਮਾਰ, ਜੱਗੀ, ਸੁਸ਼ੀਲ ਕੁਮਾਰ, ਵਿਜੈ ਕੁਮਾਰ, ਸਿਕੰਦਰ ਸਿੰਘ, ਬਸੰਤ ਸਿੰਘ, ਸੰਦੀਪ ਕੁਮਾਰ, ਵਿਨੋਦ ਕੁਮਾਰ, ਵਿਕਾਸ ਕੁਮਾਰ, ਗੋਪੀ ਸਿੰਘ, ਹਰਜਿੰਦਰ ਸਿੰਘ, ਗਗਨਦੀਪ ਸਿੰਘ, ਰਜਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |