27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਮਾਜ ਦੀ ਉਸਾਰੂ ਸਿਰਜਣਾ ਲਈ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਦਾ ਗਠਨ <br/>

Ad Position 21
No active advertisement
ਮੀਟਿੰਗ ਦÏਰਾਨ ਸਾਂਝੀ ਤਸਵੀਰ ਖਿਚਾਉਂਦੇ ਹੋਏ ਜਥੇਬੰਦੀ ਦੇ ਆਗੂ ਅਤੇ ਮੈਂਬਰ | ਅਜੀਤ ਤਸਵੀਰ <br/> 05-05-2026
ਲੁਧਿਆਣਾ, 4 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਦੁੱਗਰੀ ਫ਼ੇਜ਼ ਵਨ ਦੇ ਐੱਮ.ਜੀ.ਐੱਮ. ਸਕੂਲ ਵਿਚ ਵਿਸ਼ਵ ਭਰ ਦੇ ਕੰਬੋਜ ਭਾਈਚਾਰੇ ਦੇ ਸਿਰਕੱਢ ਆਗੂਆਂ ਦੀ ਮਿਲਣੀ ਹੋਈ¢ ਇਸ ਮਿਲਣੀ ਵਿਚ ਲੰਬੀਆਂ ਵਿਚਾਰ-ਚਰਚਾਵਾਂ ਹੋਈਆਂ ਤੇ ਸਿੱਟੇ ਵਜੋਂ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗੇਨਾਈਜ਼ੇਸ਼ਨ ਦਾ ਗਠਨ ਹੋਇਆ | ਭਾਈਚਾਰੇ ਦੇ ਮੁਹਤਬਰ ਲੋਕਾਂ ਵਲੋਂ ਭਲਾਈ ਅਤੇ ਸਮਾਜਿਕ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈੱਲਫੇਅਰ ਆਰਗਨਾਈਜ਼ੇਸ਼ਨ ਵਲੋਂ ਉਤਰੀ ਭਾਰਤ ਦੇ ਸੂਬਿਆਂ ਤੇ ਆਧਾਰਿਤ ਸੰਸਥਾ ਦੇ ਵੱਖ-ਵੱਖ ਵਿੰਗਾਂ ਦਾ ਗਠਨ ਕੀਤਾ ਗਿਆ¢ ਇਸ ਮਹੱਤਵਪੂਰਨ ਕਦਮ ਦਾ ਮੁੱਖ ਉਦੇਸ਼ ਕੰਬੋਜ ਕਮਿਊਨਿਟੀ ਦੇ ਬੱਚਿਆਂ ਨੂੰ ਉਚ ਸਿੱਖਿਆ ਦੇ ਮÏਕੇ ਪ੍ਰਦਾਨ ਕਰਨਾ ਅਤੇ ਸਮਾਜ ਵਿਚ ਵੱਧ ਰਹੀ ਲੱਚਰਤਾ ਦੇ ਖ਼ਿਲਾਫ਼ ਸਮਾਜ ਨੂੰ ਜਾਗਰੂਕ ਕਰਨਾ ਹੈ¢ ਇਸ ਦੇ ਨਾਲ ਹੀ ਰਾਜਨੀਤਿਕ ਅਤੇ ਆਰਥਿਕ ਪੱਖੋਂ ਵੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ¢ ਮੀਟਿੰਗ ਦÏਰਾਨ ਸਾਰੇ ਮੈਂਬਰਾਂ ਨੇ ਏਕਤਾ ਅਤੇ ਸਾਂਝੇ ਉੱਦਮ ਨਾਲ ਕਮਿਊਨਿਟੀ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ¢ ਇਸ ਮÏਕੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਉਪ ਚੇਅਰਮੈਨ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਭੁਪਿੰਦਰ ਸਿੰਘ, ਢੋਟ, ਉਪ ਪ੍ਰਧਾਨ ਗੁਰਮੀਤ ਸਿੰਘ, ਉਪ ਪ੍ਰਧਾਨ ਬਲਦੇਵ ਸਿੰਘ ਖਿੰਡਾ, ਉਪ ਪ੍ਰਧਾਨ ਦਿਲਬਾਗ ਸਿੰਘ ਜੋਸਨ, ਉਪ ਪ੍ਰਧਾਨ ਰਮੇਸ਼ ਕੰਬੋਜ, ਸਕੱਤਰ ਜਨਰਲ ਮਨਿੰਦਰਪਾਲ ਸਿੰਘ ਪਲਾਸÏਰ, ਸਕੱਤਰ ਜਸਪਾਲ ਹਾਂਡਾ, ਜੁਆਇੰਟ ਸਕੱਤਰ ਹਰਵੀਰ ਸਿੰਘ ਥਿੰਦ, ਖ਼ਜ਼ਾਨਚੀ ਪਲਵਿੰਦਰ ਸਿੰਘ ਜੰਮੂ, ਫਾਈਨਾਂਸ ਸਕੱਤਰ ਮਨਦੀਪ ਸਿੰਘ ਜੋਸਨ, ਮੀਡੀਆ ਸੈੱਲ ਦੇ ਪ੍ਰਧਾਨ ਤੇਜਿੰਦਰ ਕÏਰ ਥਿੰਦ, ਲੀਗਲ ਐਡਵਾਈਜ਼ਰੀ ਕਮੇਟੀ ਵਿਚ ਪ੍ਰਧਾਨ ਪਰਮਿੰਦਰ ਪਾਲ ਸਿੰਘ ਹਾਂਡਾ, ਸਕੱਤਰ ਐਡਵੋਕੇਟ ਅਮਰਜੀਤ ਸਿੰਘ ਬਾਜੇਕੇ, ਚੀਫ਼ ਪੈਟਰਨ ਦੀਦਾਰ ਸਿੰਘ ਨਲਵੀ, ਗੱਜਣ ਸਿੰਘ ਥਿੰਦ, ਸੰਤ ਸਿੰਘ ਜÏਸ਼ਨ, ਡਾ: ਮਲਕੀਤ ਥਿੰਦ, ਇਕਬਾਲ ਸਿੰਘ ਕੰਬੋਜ, ਰਮੇਸ਼ ਕੰਬੋਜ, ਸੁਖਦੇਵ ਸਿੰਘ ਜੱਜ, ਨਿਰਮਲਜੀਤ ਸਿੰਘ ਸਮੇਤ ਸੁਸਾਇਟੀ ਦੀ ਗਵਰਨਿੰਗ ਕੌਂਸਲ ਵਿਚ 26 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ¢ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਅਤੇ ਪ੍ਰਧਾਨ ਭੁਪਿੰਦਰ ਸਿੰਘ ਢੋਟ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਿਆ ਹੀ ਉਹ ਹਥਿਆਰ ਹੈ ਜਿਸ ਨਾਲ ਕਿਸੇ ਵੀ ਸਮਾਜ ਨੂੰ ਆਸਾਨੀ ਨਾਲ ਤਰੱਕੀ ਦੇ ਰਾਹ 'ਤੇ ਲਿਆਂਦਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਵੱਖ ਵੱਖ ਵਿੰਗਾਂ ਦੇ ਗਠਨ ਦਾ ਮਤਲਬ ਹੀ ਕਮਿਊਨਿਟੀ ਦੇ ਆਉਣ ਵਾਲੇ ਭਵਿੱਖ ਨੂੰ ਸਹੀ ਮਾਰਗ ਦਰਸ਼ਨ ਦੇਣਾ ਹੈ¢ ਸਕੱਤਰ ਜਨਰਲ ਮਨਿੰਦਰਪਾਲ ਸਿੰਘ, ਖ਼ਜ਼ਾਨਚੀ ਪਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਸਮਾਜ ਦਾ ਜਿਹੜਾ ਵਰਗ ਆਸਾਨੀ ਨਾਲ ਹੋਰਾਂ ਦੀ ਮਦਦ ਕਰ ਸਕਦਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਕਮਿਊਨਿਟੀ ਦੇ ਆਰਥਿਕ ਤÏਰ 'ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਨ੍ਹਾਂ ਅੱਗੇ ਵਧ ਕੇ ਕਮਿਊਨਿਟੀ ਦੀ ਸੇਵਾ ਕਰਨ ਦਾ ਮÏਕਾ ਮਿਲ ਸਕੇ¢ ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਟੀ ਦੇ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਯੋਜਨਾਵਾਂ, ਕੈਰੀਅਰ ਕਾਊਾਸਲਿੰਗ ਅਤੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ | ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੀਫ਼ ਪੈਟਰਨ ਗੱਜਣ ਸਿੰਘ ਥਿੰਦ ਅਤੇ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਕਿਹਾ ਕਿ ਸਾਨੂੰ ਮਿਲ ਕੇ ਸਮਾਜ ਵਿਚ ਫੈਲ ਰਹੀ ਲੱਚਰਤਾ ਅਤੇ ਨਕਾਰਾਤਮਕ ਰੁਝਾਨਾਂ ਨੂੰ ਰੋਕਣ ਲਈ ਵੀ ਖ਼ਾਸ ਉਪਰਾਲੇ ਕਰਨੇ ਚਾਹੀਦੇ ਹਨ¢ ਜਿਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਅਤੇ ਕਮਿਊਨਿਟੀ ਤੋਂ ਕਰਨੀ ਚਾਹੀਦੀ ਹੈ¢ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਖ਼ੁਸ਼ੀ ਦੇ ਸਮਾਗਮਾਂ ਵਿਚ ਲੱਚਰ ਗੀਤਾਂ ਦਾ ਬਾਈਕਾਟ ਕਰਦੇ ਹੋਏ ਸਮਾਜ ਨੂੰ ਚੰਗੀ ਦਿਸ਼ਾ ਦੇਣ ਵਾਲੇ ਗੀਤਾਂ ਨਾਲ ਆਪਣੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ¢ ਇਸ ਦÏਰਾਨ ਹਾਜ਼ਰ ਸਮੂਹ ਮੈਂਬਰਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਕੰਬੋਜ ਕਮਿਊਨਿਟੀ ਦੇ ਨÏਜਵਾਨਾਂ ਨੂੰ ਸਹੀ ਦਿਸ਼ਾ ਵਿਚ ਲਿਜਾਉਣ ਲਈ ਖੇਡਾਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ | ਮੀਟਿੰਗ ਦÏਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਕਮਿਊਨਿਟੀ ਦੇ ਹਰ ਵਰਗ ਨੂੰ ਸੁਸਾਇਟੀ ਨਾਲ ਜੋੜਿਆ ਜਾਵੇ, ਤਾਂ ਜੋ ਇਕ ਮਜ਼ਬੂਤ ਅਤੇ ਸੁਚੱਜਾ ਸਮਾਜ ਤਿਆਰ ਕੀਤਾ ਜਾ ਸਕੇ¢ ਇਸ ਲਈ ਵੱਖ-ਵੱਖ ਇਲਾਕਿਆਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਸਿੱਖਿਆ ਅਤੇ ਸਮਾਜਿਕ ਮੁੱਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਗੰਦਗੀ ਤੋਂ ਪ੍ਰੇਸ਼ਾਨ ਮਾਡਲ ਟਾਊਨ ਐਕਸਟੈਨਸ਼ਨ ਵਾਸੀਆਂ ਨੇ ਪਵਨ ਦੀਵਾਨ ਨੂੰ ਦੱਸੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
Ad Position 24