ਲੁਧਿਆਣਾ, 4 ਮਈ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵਲੋਂ ਮਾਡਲ ਟਾਊਨ ਐਕਸਟੈਨਸ਼ਨ ਵਾਸੀਆਂ ਨਾਲ ਮੁਲਾਕਾਤ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ¢ ਇਸ ਦÏਰਾਨ ਲੋਕ ਇਲਾਕੇ ਵਿਚ ਸਫ਼ਾਈ ਸਣੇ ਹੋਰ ਮੁੱਢਲੀਆਂ ਸਹੂਲਤਾਂ ਦੀ ਘਾਟ ਨੂੰ ਲੈ ਕੇ ਪ੍ਰੇਸ਼ਾਨ ਵਿਖੇ¢ ਇਲਾਕਾ ਵਾਸੀਆਂ ਨੇ ਪਵਨ ਦੀਵਾਨ ਨੂੰ ਦੱਸਿਆ ਕਿ ਇਲਾਕੇ ਵਿਚ ਸਫ਼ਾਈ ਵਿਵਸਥਾ ਦੀ ਬਹੁਤ ਮਾੜੀ ਹਾਲਤ ਹੈ¢ ਇੱਥੋਂ ਤੱਕ ਕਿ ਮਸ਼ਹੂਰ ਲਿਖਾਰੀ ਸਾਹਿਰ ਲੁਧਿਆਣਵੀ ਲਈ ਯਾਦਗਾਰ ਬਣਾਉਣ ਵਾਸਤੇ ਸਰਕਾਰ ਵਲੋਂ ਅਲਾਟ ਕੀਤੀ ਗਈ ਜਗਾ ਕੂੜੇ ਦਾ ਡੰਪ ਬਣ ਚੁੱਕੀ ਹੈ¢ ਲੋਕ ਉਸ ਜਗ੍ਹਾ 'ਤੇ ਕੂੜਾ ਸੁੱਟ ਦਿੰਦੇ ਹਨ ਅਤੇ ਸਫ਼ਾਈ ਨਾ ਹੋਣ ਕਾਰਨ ਉਥੇ ਬਦਬੂ ਆਉਂਦੀ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ¢ ਇਸੇ ਤਰਾਂ, ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਵੀ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ¢ ਦੀਵਾਨ ਨੇ ਦੱਸਿਆ ਕਿ ਕਿ ਇਲਾਕੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਇਲਾਕੇ ਦੇ ਵਿਧਾਇਕ ਵੀ ਹਨ ਲੇਕਿਨ ਇੱਥੇ ਮੁੱਢਲੀ ਸੁਵਿਧਾਵਾਂ ਦਾ ਮਾੜਾ ਹਾਲ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦਾਅਵੇ ਕਰਨ ਦੀ ਬਜਾਏ ਜ਼ਮੀਨੀ ਹਾਲਾਤਾਂ ਉੱਪਰ ਕੰਮ ਕਰਨਾ ਚਾਹੀਦਾ ਹੈ¢ ਇਸ ਮÏਕੇ ਇਲਾਕਾ ਵਾਸੀਆਂ ਨੇ ਪਵਨ ਦੀਵਾਨ ਨੂੰ ਸਨਮਾਨਿਤ ਵੀ ਕੀਤਾ¢ ਇਸ ਮÏਕੇ ਹੋਰਨਾਂ ਨਿਰਭੈ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਬਲਜੀਤ ਸਿੰਘ, ਸਤਵੰਤ ਸਿੰਘ ਆਦਿ ਹਾਜ਼ਰ ਸਨ¢