18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਫੂਡ ਸੇਫ਼ਟੀ ਟੀਮ ਨੇ ਦੁੱਧ ਦੀ ਵਿਸ਼ੇਸ਼ ਜਾਂਚ ਦੌਰਾਨ 12 ਨਮੂਨੇ ਭਰੇ <br/>

Ad Position 21
No active advertisement
ਅਜੀਤ ਡੈਸਕ 07-05-2026
ਲੁਧਿਆਣਾ, 6 ਮਈ(ਡਾ. ਤਰਲੋਚਨ ਸਿੰਘ)-ਫੂਡ ਸੇਫ਼ਟੀ ਟੀਮ, ਲੁਧਿਆਣਾ ਵਲੋਂ ਜ਼ਿਲੇ੍ਹ 'ਚ ਸਵੇਰੇ ਅਤੇ ਸ਼ਾਮ ਦੇ ਸਮੇਂ ਦੁੱਧ ਦੀ ਸਪਲਾਈ ਦੀ ਜਾਂਚ ਲਈ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦਾ ਮਕਸਦ ਦੁੱਧ ਵਿਚ ਸੰਭਾਵਿਤ ਮਿਲਾਵਟ ਨੂੰ ਰੋਕਣਾ ਅਤੇ ਆਮ ਲੋਕਾਂ ਤੱਕ ਸੁਰੱਖਿਅਤ ਅਤੇ ਮਿਆਰੀ ਦੁੱਧ ਦੀ ਸਪਲਾਈ ਯਕੀਨੀ ਬਣਾਉਣਾ ਸੀ | ਇਸ ਜਾਂਚ ਮੁਹਿੰਮ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਰਾਜ-ਪੱਧਰੀ ਮੁਹਿੰਮ ਦੇ ਤਹਿਤ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਪ੍ਰਵੇਸ਼ ਬਿੰਦੂਆਂ 'ਤੇ ਨਾਕੇ ਲਗਾ ਕੇ ਦੁੱਧ ਦੀ ਆਉਣ-ਜਾਣ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਵੇਰੇ ਦੀ ਚੈਕਿੰਗ ਦੌਰਾਨ 4 ਖੁੱਲ੍ਹੇ ਦੁੱਧ ਦੇ ਸੈਂਪਲ ਇਕੱਠੇ ਕੀਤੇ ਗਏ, ਜਦਕਿ ਸ਼ਾਮ ਨੂੰ ਹੰਬੜਾਂ ਰੋਡ ਅਤੇ ਹੈਬੋਵਾਲ ਵਿਖੇ ਨਾਕਾ ਲਗਾ ਕੇ ਹੋਰ 8 ਸੈਂਪਲ ਲਏ ਗਏ | ਇਸ ਤਰ੍ਹਾਂ ਦਿਨ ਦੌਰਾਨ ਕੁੱਲ 12 ਨਮੂਨੇ ਇਕੱਠੇ ਕੀਤੇ ਗਏ | ਡਾ. ਚਾਵਲਾ ਨੇ ਜ਼ੋਰ ਦੇ ਕੇ ਕਿਹਾ ਕਿ ਸਵੇਰੇ ਅਤੇ ਸ਼ਾਮ ਦੋਵਾਂ ਸਮਿਆਂ ਵਿਚ ਜਾਂਚ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੁੱਧ ਦੀ ਸਪਲਾਈ ਦਿਨ ਭਰ ਜਾਰੀ ਰਹਿੰਦੀ ਹੈ ਅਤੇ ਇਸ ਨਾਲ ਵੱਖ-ਵੱਖ ਪੜਾਅ 'ਤੇ ਮਿਲਾਵਟ ਨੂੰ ਰੋਕਣ ਵਿਚ ਮਦਦ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਸਾਰੇ ਨਮੂਨੇ ਨਿਯਮਾਂ ਅਨੁਸਾਰ ਇਕੱਠੇ ਕਰਕੇ ਠੀਕ ਤਰੀਕੇ ਨਾਲ ਸੀਲ ਕੀਤੇ ਗਏ ਹਨ ਅਤੇ ਨਿਰਧਾਰਿਤ ਸਮੇਂ ਅੰਦਰ ਪ੍ਰਮਾਣਿਤ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਗਏ ਹਨ | ਉਨ੍ਹਾਂ ਕਿਹਾ ਕਿ ਜੇਕਰ ਲੈਬ ਰਿਪੋਰਟਾਂ ਵਿਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸੰਬੰਧਿਤ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਲਈ ਜਥੇਦਾਰ ਗਾਬੜੀਆ ਵਲੋਂ ਅਕਾਲੀ ਆਗੂਆਂ ਨਾਲ... ਅਗਲੀ ਖ਼ਬਰ ਲੁਧਿਆਣਾ 'ਚ ਮਰਦਮਸ਼ੁਮਾਰੀ 2027 ਲਈ ਘਰਾਂ ਦੀ ਸੂਚੀ ਤਿਆਰ <br/>
Ad Position 24