18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਧਣ ਕਾਰਨ ਹੋਟਲਾਂ/ਛੋਟੇ ਰੈਸਟੋਰੈਂਟ ਮਾਲਕਾਂ ਦਾ ਨਿਕਲਿਆ ਤਰਾਹ! <br/>

Ad Position 21
No active advertisement
ਅਜੀਤ ਡੈਸਕ 07-05-2026
ਫੁੱਲਾਂਵਾਲ, 6 ਮਈ (ਮਨਜੀਤ ਸਿੰਘ ਦੁੱਗਰੀ)-ਵਪਾਰਕ ਐਲ.ਪੀ.ਜੀ. ਗੈਸ ਦੀ ਵਰਤੋਂ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਬੇਕਰੀਆਂ, ਮਠਿਆਈਆਂ ਦੀਆਂ ਦੁਕਾਨਾਂ ਅਤੇ ਕੇਟਰਿੰਗ ਦਾ ਕੰਮ ਕਰਨ ਵਾਲਿਆਂ ਵਲੋਂ ਵਧੇਰੇ ਕੀਤੀ ਜਾਂਦੀ ਹੈ, ਕਿਉਂਕਿ ਖਾਣ-ਪੀਣ ਦੀ ਕੋਈ ਵੀ ਚੀਜ਼ ਗੈਸ ਤੋਂ ਬਿਨਾਂ ਤਿਆਰ ਨਹੀਂ ਕੀਤੀ ਜਾ ਸਕਦੀ, ਪਰ ਹੁਣ ਹਾਲ ਹੀ ਵਿਚ ਹੋਏ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਦਾ ਉਕਤ ਕਾਰੋਬਾਰ ਨਾਲ ਜੁੜੇ ਮਾਲਕਾਂ 'ਤੇ ਬੋਝ ਪੈ ਰਿਹਾ ਹੈ | ਇਸ ਤੋਂ ਪਹਿਲਾਂ ਵੀ ਵਪਾਰਕ 19 ਕਿੱਲੋਗਰਾਮ ਸਿਲੰਡਰ ਦੀਆਂ ਕੀਮਤਾਂ 1 ਮਾਰਚ ਨੂੰ 114.50 ਰੁਪਏ ਅਤੇ 1 ਅਪ੍ਰੈਲ ਨੂੰ 195.50 ਰੁਪਏ ਤੋਂ ਬਾਅਦ ਸਿਲੰਡਰ 2183.50 ਰੁਪਏ ਮਿਲਦਾ ਸੀ, ਜਿਸਦੀ ਕੀਮਤ ਹੁਣ 1 ਮਈ, 2026 ਨੂੰ 993 ਰੁਪਏ ਵੱਧ ਜਾਣ ਨਾਲ ਸ਼ਹਿਰਾਂ 'ਚ 3176 ਰੁਪਏ ਤੱਕ ਪਹੁੰਚ ਗਈ ਹੈ | ਇਸ ਦੇ ਬਾਵਜੂਦ ਇਸ ਦੀ ਸਪਲਾਈ ਨਿਰੰਤਰ ਨਾ ਮਿਲਣ ਕਰਕੇ ਇਸ ਦੀ ਵੱਡੇ ਪੱਧਰ 'ਤੇ ਕਾਲਾ ਬਾਜ਼ਾਰੀ ਹੋਣ ਦੇ ਖ਼ਦਸ਼ੇ ਵੀ ਪੈਦਾ ਹੁੰਦੇ ਹਨ, ਜਿਸ ਦਾ ਬੋਝ ਵੀ ਕਾਰੋਬਾਰੀਆਂ ਅਤੇ ਆਮ ਜਨਤਾ ਦੀ ਜੇਬ 'ਤੇ ਪੈਣਾ ਸੁਭਾਵਿਕ ਹੈ ਕਿਉਂਕਿ ਕਈ ਹੋਟਲਾਂ/ਰੈਸਟੋਰੈਂਟਾਂ ਜਾਂ ਵੱਡੇ ਢਾਬਿਆਂ 'ਤੇ ਰੋਜ਼ਾਨਾ 4 ਤੋਂ 6 ਤੱਕ ਗੈਸ ਸਿਲੰਡਰਾਂ ਦੀ ਖਪਤ ਹੁੰਦੀ ਹੈ | ਅਜਿਹੇ ਹਾਲਾਤਾਂ ਵਿਚ ਉਕਤ ਕਾਰੋਬਾਰ ਨਾਲ ਜੁੜੇ ਕਾਰੋਬਾਰੀਆਂ ਨੂੰ ਵੱਡੀ ਸੱਟ ਵੱਜੀ ਹੈ, ਜਿਨ੍ਹਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਰੋਜ਼ਾਨਾ 4 ਤੋਂ 6 ਤੱਕ ਗੈਸ ਸਿਲੰਡਰ ਵੱਧ ਕੀਮਤ 'ਤੇ ਖ਼ਰੀਦਣੇ ਪੈਂਦੇ ਹਨ, ਨਹੀਂ ਤਾਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ | ਆਮ ਲੋਕਾਂ ਲਈ, ਇਸ ਦਾ ਮਤਲਬ ਹੈ ਕਿ ਬਾਹਰ ਖਾਣਾ ਖਾਣ ਵੇਲੇ 10-30 ਫ਼ੀਸਦੀ ਵੱਧ ਬਿੱਲ ਅਦਾ ਕਰਨਾ ਪਵੇਗਾ, ਮੂਲ ਰੂਪ ਵਿਚ ਜਿੱਥੇ ਵੀ ਤੁਸੀਂ ਘਰ ਤੋਂ ਬਾਹਰ ਖਾਣਾ ਖਾਂਦੇ ਹੋ | ਅਜਿਹੇ ਵਿਚ ਦਫ਼ਤਰ ਦਾ ਦੁਪਹਿਰ ਦਾ ਖਾਣਾ, ਸ਼ਾਮ ਨੂੰ ਸਨੈਕਸ, ਵਿਆਹ ਦਾ ਖਾਣਾ ਅਤੇ ਯਾਤਰਾ ਭੋਜਨ ਸਭ ਮਹਿੰਗਾ ਮਿਲਣ ਦੇ ਆਸਾਰ ਬਣ ਜਾਂਦੇ ਹਨ, ਜਿਸ ਨੂੰ ਲੈ ਕੇ ਜਿੱਥੇ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ, ਬੇਕਰੀਆਂ, ਮਠਿਆਈਆਂ ਦੀਆਂ ਦੁਕਾਨਾਂ ਵਾਲਿਆਂ ਦੇ ਕਾਰੋਬਾਰ 'ਤੇ ਵੀ ਵਧੇਰੇ ਪ੍ਰਭਾਵ ਪੈਂਦਾ ਹੈ, ਉਥੇ ਹੀ ਆਮ ਲੋਕਾਂ ਦੀਆਂ ਜੇਬਾਂ ਉਪਰ ਵੀ ਇਸ ਦਾ ਬੋਝ ਪੈਂਦਾ ਹੈ, ਜਿਸ ਨੰੂ ਲੈ ਕੇ ਖਾਣ-ਪੀਣ ਦਾ ਕੰਮ ਕਰਨ ਵਾਲੇ ਛੋਟੇ-ਵੱਡੇ ਕਾਰੋਬਾਰੀ ਅਤੇ ਆਮ ਲੋਕ ਤਰਾਹ-ਤਰਾਹ ਕਰ ਰਹੇ ਹਨ |
ਕੀ ਕਹਿਣਾ ਹੈ ਹਿਮਾਚਲ ਸਵੀਟਸ ਦੇ ਐਮ.ਡੀ. ਸੰਦੀਪ ਰਾਣਾ ਦਾ
ਵਪਾਰਕ ਐਲ.ਪੀ.ਜੀ. ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਧਾਂਦਰਾ ਸੜਕ ਸਥਿਤ ਹਿਮਾਚਲ ਸਵੀਟਸ ਦੇ ਐਮ.ਡੀ. ਸੰਦੀਪ ਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ 'ਤੇ ਉਨ੍ਹਾਂ ਦੀ 30 ਫ਼ੀਸਦੀ ਤੱਕ ਲਾਗਤ ਵੱਧ ਗਈ ਹੈ, ਜਿਸ 'ਚ ਉਨ੍ਹਾਂ ਵਲੋਂ ਵਾਧਾ ਕਰਨਾ ਮਤਲਬ ਗਾਹਕ ਗੁਆਉਣਾ ਹੈ, ਪਰ ਉਨ੍ਹਾਂ ਵਲੋਂ ਮੀਨੂੰ 'ਚ ਕਟੌਤੀ ਕਰਕੇ ਅਤੇ ਮਾਮੂਲੀ ਕੀਮਤਾਂ ਵਧਾ ਕੇ ਇਸ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜੇਕਰ ਆਉਂਦੇ ਦਿਨਾਂ 'ਚ ਵੀ ਮਹਿੰਗਾਈ ਇਸੇ ਤਰ੍ਹਾਂ ਵੱਧਦੀ ਰਹੀ ਤਾਂ ਉਹ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋ ਜਾਣਗੇ |
ਕੀ ਕਹਿਣਾ ਹੈ ਹੋਟਲ ਕਰਾਉਨ ਪਲਾਜ਼ੋ ਦੇ ਐਮ.ਡੀ. ਸੰਚੈ ਕਾਲੜਾ ਦਾ-
ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਹੋਟਲ ਕਰਾਉਨ ਪਲਾਜ਼ੋ ਦੇ ਐਮ.ਡੀ. ਸੰਚੈ ਕਾਲੜਾ ਨੇ ਦੱਸਿਆ ਕਿ ਹੋਟਲ/ਰੈਸਟੋਰੈਂਟ ਵਾਲਿਆਂ ਵਲੋਂ ਸ਼ਿਫਟਾਂ 'ਚ ਕਟੌਤੀ ਕਰਨ ਨਾਲ ਸਟਾਫ਼ ਅਤੇ ਕਾਮੇ ਨੌਕਰੀਆਂ ਗੁਆ ਰਹੇ ਹਨ, ਜਿਸ ਨਾਲ ਹਜ਼ਾਰਾਂ ਪਰਿਵਾਰਾਂ ਦੀ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ | ਜ਼ਿਆਦਾਤਰ ਇਕਾਈਆਂ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਾਉਣ 'ਤੇ ਗਾਹਕਾਂ ਨੂੰ ਗੁਆਉਣ ਤੋਂ ਡਰਦੀਆਂ ਹਨ | ਕੁੱਝ ਰੈਸਟੋਰੈਂਟਾਂ 'ਚ ਰੋਜ਼ਾਨਾ 4-5 ਸਿਲੰਡਰਾਂ ਦੀ ਖਪਤ ਹੁੰਦੀ ਹੈ, ਜਿਸ ਲਈ ਪ੍ਰਤੀ ਦਿਨ 5,000 ਰੁਪਏ ਦੀ ਵਾਧੂ ਲਾਗਤ ਆਉਣ ਕਰਕੇ ਕਲਾਉਡ ਕਿਚਨਾਂ ਨੇ ਤੰਦੂਰ ਸਨੈਕਸ ਅਤੇ ਗ੍ਰੇਵੀ ਵਰਗੀਆਂ ਚੀਜ਼ਾਂ ਨੂੰ ਆਪਣੇ ਮੀਨੂੰ 'ਚੋਂ ਹਟਾ ਦਿੱਤਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ

Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ ਵਿਖੇ ਗ੍ਰੀਨ ਬਰਡ ਰੀਸਾਈਕਲਿੰਗ ਵਲੋਂ ਈ-ਵੇਸਟ ਜਾਗਰੂਕਤਾ ਅਤੇ ਇਕੱਠ ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ ਜੀ. ਐੱਮ. ਟੀ. ਸਕੂਲ ਦੇ ਜੈਦੀਪ ਸਿੰਘ ਅਤੇ ਖੁਸ਼ੀ ਬਣੇ ਹੈੱਡ ਬੁਆਏ ਤੇ ਹੈੱਡ ਗਰਲ <br/>
Ad Position 24