18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਗੈਂਗਸਟਰਾਂ ਨੇ ਕਾਰ ਡੀਲਰ ਤੋਂ ਇਕ ਕਰੋੜ ਦੀ ਫਿਰੌਤੀ ਮੰਗੀ

Ad Position 21
No active advertisement
ਹਾਦਰ ਕੇ ਸਲੇਮ ਟਾਬਰੀ ਦਾਣਾ ਮੰਡੀ 'ਚ ਖੁੱਲੇ੍ਹ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ, ਨਾਲ ਦੀ ਤਸਵੀਰ 'ਚ ਸ਼ੈੱਡ ਦੇ ਨਾਲ ਅਤੇ ਅੰਦਰ ਕਣਕ ਨਾਲ ਭਰੀਆਂ ਬੋਰੀਆਂ ਦੀਆਂ ਲੱਗੀਆਂ ਤਾਕਾਂ | ਤਸਵੀਰਾਂ-ਸੇਵਕ ਸਿੰਘ <br/> 07-05-2026
ਲੁਧਿਆਣਾ, 6 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ 'ਚ ਰਹਿੰਦੇ ਇੱਕ ਕਾਰ ਡੀਲਰ ਪਾਸੋਂ ਗੈਂਗਸਟਰਾਂ ਵਲੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ 'ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ | ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਪ੍ਰਭਮੋਹਨ ਸਿੰਘ ਦੀ ਸ਼ਿਕਾਇਤ 'ਤੇ, ਬੀਐਨਐਸ ਦੀ ਧਾਰਾ 308(2) ਅਤੇ 351(2) ਦੇ ਤਹਿਤ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ¢ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਮੋਬਾਈਲ 'ਤੇ ਇੱਕ ਸੁਨੇਹਾ ਆਇਆ ਜਿਸ 'ਚ ਭੇਜਣ ਵਾਲੇ ਨੇ ਆਪਣਾ ਨਾਂਅ ਬੰਟੀ ਦੱਸਿਆ ਅਤੇ ਰੋਹਿਤ ਗੋਦਾਰਾ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ | ਇਸ ਸੁਨੇਹੇ 'ਚ ਉਸ ਪਾਸੋਂ, ਫਿਰÏਤੀ ਵਜੋਂ 1 ਕਰੋੜ ਰੁਪਏ ਦੀ ਮੰਗ ਕੀਤੀ ਗਈ | ਕਾਲ ਕਰਨ ਵਾਲੇ ਨੇ ਅਗਲੇ ਦਿਨ ਦੁਬਾਰਾ ਕਾਰੋਬਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਸ਼ਾਮ 4 ਵਜੇ ਦੇ ਕਰੀਬ ਤਿੰਨ ਕਾਲਾਂ ਕੀਤੀਆਂ ¢ ਹਾਲਾਂਕਿ, ਸ਼ਿਕਾਇਤਕਰਤਾ ਨੇ ਜਵਾਬ ਨਹੀਂ ਦਿੱਤਾ ਅਤੇ ਬਾਅਦ 'ਚ ਨੰਬਰ ਬਲਾਕ ਕਰ ਦਿੱਤਾ¢ ਪੁਲਿਸ ਵਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢ ਇਹ ਸੁਨੇਹਾ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਆਇਆ ਸੀ

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖ਼ਰੀਦ ਤੋਂ ਬਾਅਦ 72 ਘੰਟੇ ਅੰਦਰ ਚੁਕਾਈ ਦੇ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ <br/> ਅਗਲੀ ਖ਼ਬਰ ਸਰਕਾਰੀ ਆਲੂ ਬੀਜ ਫਾਰਮ, ਲਾਡੋਵਾਲ 'ਚ ਆਲੂ ਬੀਜ ਦੀ ਖੁੱਲ੍ਹੀ ਬੋਲੀ ਭਲਕੇ
Ad Position 24