ਲੁਧਿਆਣਾ, 6 ਮਈ (ਜਤਿੰਦਰ ਭੰਬੀ)-ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਮਤੇਵਾੜਾ ਜੰਗਲ, ਸਤਲੁਜ ਅਤੇ ਬੁੱਢਾ ਦਰਿਆ ਵਲੋਂ ਵਾਤਾਵਰਨ ਨਾਲ ਜੁੜੀਆਂ ਗੰਭੀਰ ਚੁਣੌਤੀਆਂ ਉਤੇ ਵਿਚਾਰ ਕਰਨ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੀਟਿੰਗ ਕੀਤੀ ਗਈ | ਇਸ ਮÏਕੇ ਬੁੱਢਾ ਦਰਿਆ ਅਤੇ ਸਤਲੁਜ ਦਰਿਆ ਦੀ ਭਿਆਨਕ ਪ੍ਰਦੂਸ਼ਣ ਸਥਿਤੀ ਅਤੇ ਹੜ੍ਹ ਪ੍ਰਬੰਧਨ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਚਰਚਾ ਕੀਤੀ ਗਈ¢ ਉਨ੍ਹਾਂ ਕਿਹਾ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਵਾਲਾ ਦਰਿਆ ਦੇ ਪਾਣੀ ਨੂੰ ਉਦਯੋਗਿਕ ਅਤੇ ਨਗਰ ਨਿਗਮ ਦੇ ਗੰਦੇ ਪਾਣੀ ਨਾਲ ਗੰਧਲਾ ਕੀਤਾ ਜਾ ਰਿਹਾ ਹੈ ¢ ਪੀ.ਏ.ਸੀ. ਮੈਂਬਰਾਂ ਨੇ ਕਿਹਾ ਕਿ ਕੁਝ ਕੁ ਅਜਿਹੀਆਂ ਥਾਵਾਂ ਹਨ ਜਿੱਥੇ ਢਾਂਚਾ ਮÏਜੂਦ ਹੋਣ ਦੇ ਬਾਵਜੂਦ ਨਿਗਰਾਨੀ ਅਤੇ ਜ਼ਿੰਮੇਵਾਰੀ ਦੀ ਘਾਟ ਕਾਰਨ ਨਤੀਜੇ ਚੰਗੇ ਨਹੀਂ ਮਿਲ ਰਹੇ ਉਨ੍ਹਾਂ ਮੰਗ ਕੀਤੀ ਕਿ ਸਮੂਹਿਕ ਪੱਧਰ 'ਤੇ ਵਿਗਿਆਨਿਕ ਤਰੀਕਿਆਂ ਨਾਲ ਇਲਾਜ, ਪ੍ਰਦੂਸ਼ਣ ਦੇ ਸਰੋਤਾਂ 'ਤੇ ਨਿਗਰਾਨੀ ਕੀਤੀ ਜਾਵੇ¢ ਇਸ ਮÏਕੇ ਟਰੀਟਮੈਂਟ ਸਹੂਲਤਾਂ ਦਾ ਮੁਲੰਕਣ ਵੀ ਕੀਤਾ ਗਿਆ | 40 ਐਮ.ਐਲ.ਡੀ., ਸੀ.ਈ.ਟੀ.ਪੀ. ਅਤੇ 50 ਐਮ.ਐਲ.ਡੀ., ਸੀ.ਈ.ਟੀ.ਪੀ., ਤਾਜਪੁਰ ਪੀ.ਡੀ.ਏ. (225 ਐਮ.ਐਲ.ਡੀ., ਐਸ.ਟੀ.ਪੀ. ਬਿ੍ਜ ਦੇ ਅਧੀਨ ਆਉਂਦੇ ਪਾਣੀ ਦੀ ਗੁਣਵੱਤਾ ਦੇ ਨਮੂਨੇ ਲਏ ਗਏ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ 7 ਜੁਲਾਈ ਨੂੰ ਮੁੱਖ ਮੰਤਰੀ ਦੇ ਦÏਰੇ ਨੂੰ ਦੇਖਦੇ ਹੋਏ ਪਾਣੀ ਦੀ ਗੁਣਵੱਤਾ ਵਿਚ ਅਸਥਾਈ ਤÏਰ 'ਤੇ ਜਿਹੜਾ ਕੁਝ ਕੁ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਇਹ ਨਿਰੰਤਰ ਮਿਲਣਾ ਚਾਹੀਦਾ ਹੈ ਉਨ੍ਹਾਂ ਇਹ ਵੀ ਪੁੱਛਿਆ ਕਿ ਇਹ ਮਿਆਰ ਸਾਲ ਭਰ ਕਿਉਂ ਨਹੀਂ ਬਣੇ ਰਹਿੰਦੇ? ਉਨ੍ਹਾਂ ਕਿਹਾ ਕਿ ਇਸ ਨਾਲ ਸਪਸ਼ਟ ਹੁੰਦਾ ਹੈ ਕਿ ਅਸਥਾਈ ਸੁਧਾਰ ਦੀ ਬਜਾਏ ਪ੍ਰਣਾਲਿਕ ਸੁਧਾਰ ਦੀ ਲੋੜ ਹੈ¢ ਇਸ ਮÏਕੇ ਮਹਿੰਦਰ ਸਿੰਘ ਸੇਖੋਂ, ਦਾਨ ਸਿੰਘ ਉਸਾਰਨ, ਮਨਿੰਦਰਜੀਤ ਸਿੰਘ ਬੈਨੀਪਾਲ, ਅਮੀਨ ਲਖਨਪਾਲ, ਕਰਨਲ ਸੀ.ਐਮ. ਲਖਨਪਾਲ ਆਦ ਮੀਟਿੰਗ ਵਿਚ ਮÏਜੂਦ ਸਨ |