ਡਾਬਾ/ਲੁਹਾਰਾ, 13 ਮਈ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਲੁਧਿਆਣਾ ਵਿਖੇ ਦਸਵੀਂ ਜਮਾਤ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ | ਨਤੀਜੇ ਦੌਰਾਨ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ (ਲੁਹਾਰਾ) ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ 'ਤੇ ਪਿ੍ੰ. ਸਰਬਜੀਤ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਭਾਵਨਾ ਪੁੱਤਰੀ ਸੂਰਜ ਨੇ 580 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸੁਖਪ੍ਰੀਤ ਕੌਰ ਪੁੱਤਰੀ ਧਰਮਿੰਦਰ ਸਿੰਘ ਨੇ 558 ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ , ਆਸਨੀ ਚੌਰਸੀਆ ਪੁੱਤਰੀ ਅਮਰਜੀਤ ਚੌਰਸੀਆ ਨੇ 556 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਹਨਾਂ ਵਿਦਿਆਰਥਣ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈਆਂ ਦਿੱਤੀਆਂ | ਇਸ ਮੌਕੇ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸੁਭਕਾਮਨਾਵਾਂ ਦਿੱਤੀਆਂ 'ਤੇ ਸਦਾ ਇਸ ਤਰ੍ਹਾਂ ਹੀ ਸਖ਼ਤ ਮਿਹਨਤ ਕਰਦੇ ਰਹਿਣ ਦੀ ਪ੍ਰੇਨਾ ਦਿੱਤੀ | ਉਨ੍ਹਾਂ ਦੇ ਨਾਲ ਸੀਨੀਅਰ ਪ੍ਰਧਾਨ ਬਲਦੇਵ ਸਿੰਘ ਲੁਹਾਰਾ, ਗੁਰਚਰਨ ਸਿੰਘ ਮਾਲਵਾ, ਰਘੁਵੀਰ ਸਿੰਘ ਤੇ ਹੋਰ ਸਮੂਹ ਮੈਂਬਰ ਸ਼ਾਮਲ ਸਨ | ਪਿ੍ੰਸੀਪਲ ਸਰਬਜੀਤ ਕੌਰ ਨੇ ਬੱਚਿਆਂ ਦੀ ਸਖ਼ਤ ਮਿਹਨਤ ਨੂੰ ਦੇਖਦਿਆਂ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਾਤਾ-ਪਿਤਾ ਦਾ ਸਹਿਯੋਗ 'ਤੇ ਮਿਹਨਤੀ ਸਟਾਫ ਨੂੰ ਦਿੱਤਾ | ਇਸ ਮੌਕੇ ਵਾਇਸ ਪਿ੍ੰਸੀਪਲ ਮਨਦੀਪ ਸਿੰਘ, ਵਾਇਸ ਪਿ੍ੰਸੀਪਲ ਜਸਬੀਰ ਕੌਰ, ਰਜਵਿੰਦਰ ਕੌਰ, ਸੁਰਜੀਤ ਕੌਰ, ਅਨੂ ਸ਼ਰਮਾ, ਹਰਜੀਤ ਕੌਰ, ਮੀਨਾ ਬਖ਼ਸ਼ੀ, ਆਸ਼ਾ ਬਾਵਾ, ਸਿਮਰਨਜੀਤ ਕੌਰ, ਗਗਨਦੀਪ ਕੌਰ, ਸੰਗੀਤਾ, ਸੁਰੇਖਾ ਦੇਵੀ, ਸਿਮਰਨ ਕੌਰ, ਵਰਸਾ, ਤਰਨਪੀਝਤ ਕੌਰ, ਵੀਰਪਾਲ ਕੌਰ, ਦੁਪਿੰਦਰ ਕੌਰ, ਨੀਲਮ ਸ਼ਰਮਾ, ਸਿਮਰਨਜੀਤ ਕੌਰ, ਡੀ ਪੀ ਗੁਰਪ੍ਰੀਤ ਸਿੰਘ ਸਮੂਹ ਸਟਾਫ ਸਾਮਲ ਸਨ |