08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨੀਟ ਦੀ ਪ੍ਰੀਖਿਆ ਦੇ ਪਰਚੇ ਲੀਕ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਸੀ.ਪੀ.ਆਈ.

Ad Position 21
No active advertisement
ਅਜੀਤ ਡੈਸਕ 14-05-2026
ਲੁਧਿਆਣਾ, 13 ਮਈ (ਜਤਿੰਦਰ ਭੰਬੀ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਨੇ ਮੈਡੀਕਲ ਵਿਚ ਦਾਖਲੇ ਲਈ ਨੀਟ ਦੀ ਪ੍ਰੀਖਿਆ ਦੇ ਪਰਚੇ ਲੀਕ ਹੋਣ ਦੇ ਕਾਰਨ ਪ੍ਰੀਖਿਆ ਨੂੰ ਰੱਦ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਇਆਂ ਸੀਪੀਆਈ ਆਗੂਆਂ ਨੇ ਕਿਹਾ ਕਿ ਪੇਪਰ ਲੀਕ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ 2024 ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਭਰੋਸਾ ਦਵਾਇਆ ਸੀ ਕਿ ਇਸ ਬਾਰੇ ਸਖਤ ਕਾਰਵਾਈ ਕਰਕੇ ਤੇ ਅੱਗੇ ਤੋਂ ਲੀਕ ਨਾ ਹੋਣ ਨੂੰ ਯਕੀਨੀ ਬਣਾਇਆ ਜਾਏਗਾ, ਪਰ ਇਸ ਵਾਰ ਫਿਰ ਪੇਪਰ ਲੀਕ ਹੋਣ ਦੇ ਕਾਰਨ ਵਿਦਿਆਰਥੀਆਂ ਦੇ ਉੱਪਰ ਮਾਨਸਿਕ ਤਣਾਓ ਪੈ ਗਿਆ ਹੈ | ਵਿਦਿਆਰਥੀ ਲਗਾਤਾਰ ਦਿਨ ਰਾਤ ਪੜ੍ਹਾਈ ਕਰਕੇ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਹਨ ਤੇ ਨੀਟ ਦੀ ਪ੍ਰੀਖਿਆ ਦੇ ਰੱਦ ਹੋਣ ਕਾਰਨ ਉਨ੍ਹਾਂ ਨੂੰ ਮੁੜ ਤੋਂ ਪੜ੍ਹਾਈ ਕਰਨ ਕਰਕੇ ਆਰਥਿਕ ਤੇ ਮਾਨਸਿਕ ਤਨਾਅ ਵੱਧ ਜਾਂਦਾ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਡੀ.ਪੀ. ਮੌੜ, ਚਮਕੌਰ ਸਿੰਘ, ਰਜਿੰਦਰ ਪਾਲ ਸਿੰਘ ਅÏਲਖ, ਐਮ.ਐਸ. ਭਾਟੀਆ, ਡਾ. ਅਰੁਣ ਮਿੱਤਰਾ, ਰਮੇਸ਼ ਰਤਨ, ਵਿਜੇ ਕੁਮਾਰ ਅਤੇ ਕੇਵਲ ਸਿੰਘ ਬਣਵੈਤ ਨੇ ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਲੈਣ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਐਸ.ਸੀ.ਡੀ. ਸਰਕਾਰੀ ਕਾਲਜ, ਨੇਤਰਹੀਣ ਵਿਦਿਆਰਥੀਆਂ ਲਈ ਵਿਸ਼ੇਸ਼ ਸਹੂਲਤ ਸ਼ੁਰੂ ਕਰਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਕਾਲ... ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਵਿਖੇ ਦਸਵੀਂ ਦੇ ਨਤੀਜੇ 'ਚ ਧੀਆਂ ਨੇ ਮਾਰੀ ਬਾਜ਼ੀ <br/>
Ad Position 24