15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਿਹੰਗਾਂ ਵਲੋਂ ਕੀਤੇ ਹਮਲੇ 'ਚ ਨÏਜਵਾਨ ਜ਼ਖ਼ਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਟਾਰ ਇਨਕਲੇਵ 'ਚ ਨਿਹੰਗਾਂ ਵਲੋਂ ਕੀਤੇ ਹਮਲੇ 'ਚ ਨÏਜਵਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ¢ ਪੁਲਿਸ ਵਲੋਂ ਇਸ ਸਬੰਧੀ 13 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਜੱਸ ਕੰਵਲਦੀਪ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਰਮਨ ਨਿਹੰਗ ਮਨੀ, ਨਿਹੰਗ ਗੋਪੀ, ਨਿਹੰਗ ਦਵਿੰਦਰ ਸਿੰਘ ਉਰਫ਼ ਲੱਖਾਂ, ਨਿਹੰਗ ਮਨੂ ਵਾਸੀ ਪਿੰਡ ਲੁਹਾਰਾ, ਗੁਰਮੁਖ ਸਿੰਘ, ਸਨਮਪ੍ਰੀਤ ਸਿੰਘ ਅਤੇ ਉਨ੍ਹਾਂ ਦੇ 6 ਹੋਰ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਨੇੜੇ ਇਕ ਪਲਾਟ ਵਿਚ ਘੋੜੇ ਰੱਖੇ ਹੋਏ ਹਨ, ਜਿਸ ਦੀ ਦੇਖ-ਰੇਖ ਖੁਦ ਹੀ ਕਰਦਾ ਹੈ | ਬੀਤੇ ਦਿਨ ਉਕਤ ਕਥਿਤ ਦੋਸ਼ੀ ਰਮਨ ਨਿਹੰਗ ਆਪਣੇ ਸਾਥੀਆਂ ਨਾਲ ਉਥੇ ਆਇਆ ਤੇ ਘੋੜਿਆਂ ਦੀ ਸਵਾਰੀ ਕਰਨ ਸੰਬੰਧੀ ਜ਼ਿੱਦ ਕਰਨ ਲੱਗ ਪਿਆ | ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਕਥਿਤ ਦੋਸ਼ੀਆਂ ਨੇ ਆਪਣੇ ਸਾਥੀ ਬੁਲਾ ਲਏ ਅਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਇਸ ਦÏਰਾਨ ਉਕਤ ਕਥਿਤ ਦੋਸ਼ੀ ਉਸ ਦਾ ਪਿਸਤੌਲ ਵੀ ਆਪਣੇ ਨਾਲ ਲੈ ਗਏ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ | ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਆਦਰਸ਼ ਨਗਰ ਵਿਖੇ ਬਿਜਲੀ ਮੀਟਰਾਂ ਦੇ ਬਕਸੇ ਨੂੰ ਲੱਗੀ ਅੱਗ, ਸਾਰੇ ਮੀਟਰ ਸੜੇ <br/> ਅਗਲੀ ਖ਼ਬਰ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਧਣ ਕਾਰਨ ਕਾਰੋਬਾਰ ਹੋਵੇਗਾ ਪ੍ਰਭਾਵਿਤ <br/>
Ad Position 24