15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਆਦਰਸ਼ ਨਗਰ ਵਿਖੇ ਬਿਜਲੀ ਮੀਟਰਾਂ ਦੇ ਬਕਸੇ ਨੂੰ ਲੱਗੀ ਅੱਗ, ਸਾਰੇ ਮੀਟਰ ਸੜੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)-ਅੱਜ ਸ਼ਹਿਰ ਦੇ ਆਦਰਸ਼ ਨਗਰ ਇਲਾਕੇ ਵਿਚ ਅਚਾਨਕ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਬਕਸੇ ਅੰਦਰ ਲੱਗੇ ਸਾਰੇ ਬਿਜਲੀ ਮੀਟਰ ਸੜ ਕੇ ਖ਼ਾਕ ਹੋ ਗਏ | ਅੱਗ ਲੱਗਣ ਕਾਰਨ ਇਲਾਕੇ ਵਿਚ ਕੁੱਝ ਸਮੇਂ ਲਈ ਦਹਿਸ਼ਤ ਅਤੇ ਅਫਰਾ-ਤਫਰੀ ਦਾ ਮਾਹੌਲ ਬਣਿਆ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਮੀਟਰ ਬਕਸੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਕੁੱਝ ਹੀ ਮਿੰਟਾਂ ਵਿਚ ਚਿੰਗਾਰੀਆਂ ਦੇ ਨਾਲ ਅੱਗ ਨੇ ਪੂਰੇ ਬਕਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ | ਘਟਨਾ ਦੌਰਾਨ ਇਲਾਕਾ ਵਾਸੀ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਲੋਕਾਂ ਨੇ ਤੁਰੰਤ ਬਿਜਲੀ ਵਿਭਾਗ ਨੂੰ ਸੂਚਿਤ ਕੀਤਾ | ਇਲਾਕਾ ਨਿਵਾਸੀਆਂ ਨੇ ਹਿੰਮਤ ਦਿਖਾਉਂਦੇ ਹੋਏ ਆਪਣੀ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਤਾਂ ਜੋ ਅੱਗ ਨੇੜਲੇ ਘਰਾਂ ਜਾਂ ਹੋਰ ਬਿਜਲੀ ਤਾਰਾਂ ਤੱਕ ਨਾ ਫੈਲ ਸਕੇ | ਕੁੱਝ ਸਮੇਂ ਬਾਅਦ ਬਿਜਲੀ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ ਗਿਆ | ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੀਟਰਾਂ ਅਤੇ ਬਿਜਲੀ ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ | ਲੋਕਾਂ ਮੁਤਾਬਿਕ ਮੁਤਾਬਿਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਬਿਜਲੀ ਵਿਭਾਗ ਵਲੋਂ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਘਟਨਾ ਤੋਂ ਬਾਅਦ ਪ੍ਰਭਾਵਿਤ ਘਰਾਂ ਦੀ ਬਿਜਲੀ ਸਪਲਾਈ ਵੀ ਬੰਦ ਹੋ ਗਈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪੁਰਾਣੇ ਅਤੇ ਖ਼ਰਾਬ ਬਿਜਲੀ ਮੀਟਰਾਂ ਅਤੇ ਤਾਰਾਂ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਦੌਰਾਨ ਬਿਜਲੀ ਉਪਕਰਨਾਂ 'ਤੇ ਵੱਧ ਲੋਡ ਪੈਣ ਕਾਰਨ ਅਜਿਹੇ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਵਿਭਾਗ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜਨਤਕ ਮੰਗਾਂ ਨੂੰ ਲੈ ਕੇ ਸਮਾਜ ਸੇਵੀ ਮਦਨ ਲਾਲ ਨਰੂਲਾ ਦਾ ਧਰਨਾ 203ਵੇਂ ਦਿਨ ਵੀ ਜਾਰੀ <br/> ਅਗਲੀ ਖ਼ਬਰ ਨਿਹੰਗਾਂ ਵਲੋਂ ਕੀਤੇ ਹਮਲੇ 'ਚ ਨÏਜਵਾਨ ਜ਼ਖ਼ਮੀ <br/>
Ad Position 24