ਲੁਧਿਆਣਾ, 16 ਮਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਈਸਾ ਨਗਰ ਸਥਿਤ ਭਾਜਪਾ ਦਫ਼ਤਰ ਵਿਚ ਕਰਵਾਏ ਸਮਾਗਮ ਦੌਰਾਨ ਲੋੜਵੰਦ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਦੇ ਪਰਿਵਾਰਾਂ ਨੂੰ ਮਨਜ਼ੂਰਸ਼ੁਦਾ ਪੈਨਸ਼ਨਾਂ ਦੇ ਦਸਤਾਵੇਜ਼ ਸੌਂਪੇ | ਇਸਦੇ ਨਾਲ ਹੀ ਵੱਖ-ਵੱਖ ਬੈਂਕਾਂ 'ਚ ਜ਼ੀਰੋ ਬੈਲੇਂਸ ਖਾਤੇ ਵੀ ਖੁਲ੍ਹਵਾਏ ਗਏ | ਇਸ ਮੌਕੇ ਦੇਬੀ ਨੇ ਕਿਹਾ ਕਿ ਲੋਕ ਸੇਵਾ ਹੀ ਉਨ੍ਹਾਂ ਦੇ ਜੀਵਨ ਦਾ ਮਕਸਦ ਹੈ ਤੇ ਭਾਜਪਾ ਦਾ ਉਦੇਸ਼ ਹਰ ਨਾਗਰਿਕ ਤੱਕ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ | ਉਨ੍ਹਾਂ ਦੱਸਿਆ ਕਿ ਭਾਜਪਾ ਦਫ਼ਤਰ 'ਚ ਚੱਲ ਰਹੇ ਮੁਫ਼ਤ ਸੁਵਿਧਾ ਸੈਂਟਰ ਰਾਹੀ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਅਤੇ ਮੁਫ਼ਤ ਆਨਲਾਈਨ ਅਰਜ਼ੀਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ | ਦੇਬੀ ਨੇ ਪੰਜਾਬ ਸਰਕਾਰ ਦੇ ਸੁਵਿਧਾ ਕੇਂਦਰਾਂ 'ਚ ਆ ਰਹੀਆਂ ਦਿੱਕਤਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਖੱਜਲ ਖ਼ੁਆਰ ਹੋਣਾ ਪੈ ਰਿਹਾ ਹੈ | ਇਸ ਮੌਕੇ ਦੀਪਕ ਜੌਹਰ, ਗੁਰਦੀਪ ਸਿੰਘ ਨੀਟੂ, ਸੰਚੇ ਖਟਕ ਅਤੇ ਜਗਦੀਸ਼ ਸਭਰਵਾਲ ਸਮੇਤ ਕਈ ਆਗੂ ਤੇ ਇਲਾਕਾ ਨਿਵਾਸੀ ਹਾਜ਼ਰ ਸਨ |