05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੈਟਰੋਲ ਵਿਚ ਕੀਮਤਾਂ ਦੇ ਵਾਧੇ ਦੀ ਸਲੂਜਾ ਨੇ ਕੀਤੀ ਨਿਖੇਧੀ

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਅੱਛੇ ਦਿਨਾਂ ਦਾ ਸੁਪਨਾ ਦਿਖਾਉਣ ਵਾਲੀ ਭਾਜਪਾ ਸਰਕਾਰ ਨੇ ਪੈਟਰੋਲ ਦੇ ਰੇਟ 3 ਰੁਪਏ ਵਧਾਉਣ ਨਾਲ 100 ਰੁਪਏ ਤੋਂ ਵਧਾ ਕੇ ਤੇ ਡੀਜ਼ਲ ਦੇ ਰੇਟ ਵੀ 3 ਰੁਪਏ ਵਧਾ ਕੇ ਆਮ ਜਨਤਾ ਦੀ ਜੇਬ 'ਤੇ ਭਾਰੀ ਬੋਝ ਪਾਇਆ ਹੈ | ਇਹ ਪ੍ਰਗਟਾਵਾ ਸਮਾਜ ਸੇਵਕ ਤੇ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਇਥੇ ਗੱਲਬਾਤ ਕਰਦਿਆਂ ਕੀਤੇ | ਸਲੂਜਾ ਨੇ ਕਿਹਾ ਕਿ ਪਿਛਲੇ ਚੰਦ ਦਿਨਾਂ ਵਿਚ ਦੁੱਧ, ਵਪਾਰਕ ਗੈਸ ਤੇ ਹੁਣ ਡੀਜ਼ਲ-ਪੈਟਰੋਲ ਦੇ ਰੇਟ ਵਧਾ ਕੇ ਕੇਂਦਰ ਸਰਕਾਰ ਨੇ ਆਮ ਆਦਮੀ ਦੇ ਘਰੇਲੂ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਖਾੜੀ ਜੰਗ ਦੇ ਚੱਲਦਿਆਂ ਕੱਚੇ ਤੇਲ ਵਿਚ ਆਏ ਉਛਾਲ ਦਾ ਹਵਾਲਾ ਦੇ ਕੇ ਕੇਂਦਰ ਸਰਕਾਰ ਨੇ ਰੇਟ ਵਧਾਏ ਹਨ, ਪਰ ਪਿਛਲੇ ਲੰਬੇ ਸਮੇਂ ਤੋਂ ਕੱਚੇ ਤੇਲ ਦਾ ਰੇਟ 60 ਤੋਂ 70 ਡਾਲਰ ਪ੍ਰਤੀ ਬੈਰਲ ਦੇ ਲਗਪਗ ਚੱਲਦਾ ਰਿਹਾ ਹੈ ਤਾਂ ਜਿਨ੍ਹਾਂ ਤੇਲ ਕੰਪਨੀਆਂ ਨੇ ਅਰਬਾਂ ਰੁਪਏ ਦਾ ਮੁਨਾਫ਼ਾ ਕਮਾਇਆ ਹੈ, ਹੁਣ ਜੇ ਰੇਟ ਵਧੇ ਹਨ ਤਾਂ ਆਮ ਜਨਤਾ 'ਤੇ ਬੋਝ ਪਾਉਣ ਦੀ ਬਜਾਏ ਕੇਂਦਰ ਸਰਕਾਰ ਇਹ ਘਾਟਾ ਵੀ ਉਨ੍ਹਾਂ ਮੁਨਾਫ਼ਾ ਖਾਣ ਵਾਲੀਆਂ ਕੰਪਨੀਆਂ 'ਤੇ ਪਾਵੇ |

Ad Position 22
No active advertisement
ਪਿਛਲੀ ਖ਼ਬਰ ਗੁਰਦੇਵ ਸ਼ਰਮਾ ਦੇਬੀ ਨੇ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਦਸਤਾਵੇਜ਼ ਵੰਡੇ <br/> ਅਗਲੀ ਖ਼ਬਰ ਮੋਟਾਪੇ ਦਾ ਇਲਾਜ ਹੁਣ ਹੋਰ ਵੀ ਹੋਇਆ ਬਹੁਤ ਆਸਾਨ-ਡਾ. ਹਰਪ੍ਰੀਤ ਸਿੰਘ ਜੌਲੀ <br/>
Ad Position 24
No active advertisement