05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੋਟਾਪੇ ਦਾ ਇਲਾਜ ਹੁਣ ਹੋਰ ਵੀ ਹੋਇਆ ਬਹੁਤ ਆਸਾਨ-ਡਾ. ਹਰਪ੍ਰੀਤ ਸਿੰਘ ਜੌਲੀ <br/>

Ad Position 21
No active advertisement
ਅਜੀਤ ਡੈਸਕ 17-05-2026
ਆਲਮਗੀਰ, 16 ਮਈ (ਜਰਨੈਲ ਸਿੰਘ ਪੱਟੀ)-ਮੌਜੂਦਾ ਦੌਰ 'ਚ ਬਦਲ ਰਹੀ ਜੀਵਨ ਸ਼ੈਲੀ, ਗਲਤ ਖਾਣ, ਪੀਣ ਤੇ ਕਸਰਤ ਦੀ ਘਾਟ ਕਾਰਨ ਮੋਟਾਪਾ ਇਕ ਵੱਡੀ ਤੇ ਗੰਭੀਰ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ | ਮੋਟਾਪਾ ਨਾ ਸਿਰਫ਼ ਸਰੀਰ ਦੀ ਬਣਤਰ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਸ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਗੋਡਿਆਂ ਦਾ ਦਰਦ ਤੇ ਸਾਹ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਮੱਸਿਆਵਾਂ ਵੀ ਜੁੜ ਜਾਂਦੀਆਂ ਹਨ | ਹੁਣ ਇਸ ਸਮੱਸਿਆ ਦਾ ਇਲਾਜ ਬਹੁਤ ਹੀ ਆਸਾਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮੈਸ਼ ਪ੍ਰੋਲਾਈਫ ਸੁਪਰ ਸਪੈਸ਼ਲਿਟੀ ਹਸਪਤਾਲ ਪਿੰਡ ਗਿੱਲ ਲੁਧਿਆਣਾ ਵਿਖੇ ਉਪਲਬਧ ਹੈ | ਮੈਸ਼ ਪ੍ਰੋਲਾਈਫ ਹਸਪਤਾਲ ਦੇ ਪ੍ਰਸਿੱਧ ਬੈਰੀਐਟਿ੍ਕ ਤੇ ਲੈਪ੍ਰੋਸਕੋਪਿਕ ਸਰਜਨ ਡਾ. ਹਰਪ੍ਰੀਤ ਸਿੰਘ ਜੌਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧਦਾ ਵਜ਼ਨ ਸਰੀਰ ਲਈ ਹੌਲੀ ਹੌਲੀ ਖਤਰਾ ਬਣ ਜਾਂਦਾ ਹੈ | ਕਈ ਲੋਕ ਡਾਇਟਿੰਗ, ਦਵਾਈਆਂ ਅਤੇ ਜਿੰਮ ਕਰਕੇ ਵੀ ਆਪਣਾ ਵਜ਼ਨ ਘਟਾਉਣ ਵਿਚ ਸਫਲ ਨਹੀਂ ਹੋ ਪਾਉਂਦੇ | ਅਜਿਹੇ ਮਰੀਜ਼ਾਂ ਲਈ ਵਜ਼ਨ ਘਟਾਉਣ ਵਾਲੀ ਐਡਵਾਂਸ ਸਰਜਰੀ ਇਕ ਬਹੁਤ ਵਧੀਆ ਵਿਕਲਪ ਹੈ | ਉਨ੍ਹਾਂ ਦੱਸਿਆ ਕਿ ਬੈਰੀਐਟਿ੍ਕ ਸਰਜਰੀ ਨਾਲ ਨਾ ਸਿਰਫ਼ ਵਜ਼ਨ ਘਟਦਾ ਹੈ, ਸਗੋਂ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਵੀ ਕਾਬੂ ਕਰਨ ਵਿਚ ਕਾਫ਼ੀ ਮਦਦ ਮਿਲਦੀ ਹੈ | ਕਈ ਮਰੀਜ਼ਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ ਅਤੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਆਉਂਦਾ ਹੈ | ਇਹ ਸਰਜਰੀ ਆਧੁਨਿਕ ਤਕਨੀਕ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਮਰੀਜ਼ ਨੂੰ ਘੱਟ ਦਰਦ ਹੁੰਦਾ ਹੈ ਅਤੇ ਉਹ ਜਲਦੀ ਠੀਕ ਹੋ ਕੇ ਆਪਣੇ ਰੋਜ਼ਾਨਾ ਕੰਮਾਂ ਵਿਚ ਵਾਪਸ ਆ ਸਕਦਾ ਹੈ | ਡਾ. ਜੌਲੀ ਨੇ ਕਿਹਾ ਕਿ ਮੋਟਾਪੇ ਨੂੰ ਸਿਰਫ਼ ਦਿੱਖ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਕਈ ਗੰਭੀਰ ਬਿਮਾਰੀਆਂ ਦੀ ਜੜ੍ਹ ਬਣ ਸਕਦਾ ਹੈ | ਜੇਕਰ ਕਿਸੇ ਵਿਅਕਤੀ ਦਾ ਵਜ਼ਨ ਬਹੁਤ ਜ਼ਿਆਦਾ ਹੈ ਅਤੇ ਉਸ ਨੂੰ ਚੱਲਣ-ਫਿਰਣ, ਸਾਹ ਲੈਣ ਜਾਂ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਨੂੰ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ | ਹਸਪਤਾਲ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਮੋਟਾਪੇ ਜਾਂ ਵਧਦੇ ਵਜ਼ਨ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣ ਲਈ ਮੈਸ਼-ਪ੍ਰੋਲਾਈਫ ਹਸਪਤਾਲ, ਪਿੰਡ ਗਿੱਲ ਦੀ ਹੈਲਪ ਲਾਈਨ 'ਤੇ ਸੰਪਰਕ ਕਰਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਵਿਚ ਕੀਮਤਾਂ ਦੇ ਵਾਧੇ ਦੀ ਸਲੂਜਾ ਨੇ ਕੀਤੀ ਨਿਖੇਧੀ ਅਗਲੀ ਖ਼ਬਰ 32 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਨਕਦੀ ਸਮੇਤ ਇਕ ਕਾਬੂ
Ad Position 24
No active advertisement