ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੀ ਪੁਲਿਸ ਨੇ ਘਰ ਵਿਚ ਚੋਰੀ ਕਰਨ ਵਾਲੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਕਰੀਬ 22 ਤੋਲੇ ਸੋਨਾ, 346 ਗ੍ਰਾਮ ਚਾਂਦੀ, ਇਕ ਆਈਫੋਨ-16, ਇਕ ਸਮਾਰਟ ਘੜੀ ਤੇ 39,000 ਰੁਪਏ ਨਕਦੀ ਬਰਾਮਦ ਕੀਤੀ ਗਈ | ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਰਜਿੰਦਰ ਸ਼ਰਮਾ ਪੁੱਤਰ ਦੁਰਗਾ ਦਾਸ ਸ਼ਰਮਾ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ, ਜੋ ਕਿ ਸਰਵ ਪਿ੍ਆ ਹੌਂਡਾ ਫ਼ਿਰੋਜ਼ਪੁਰ ਰੋਡ ਵਿਖੇ ਮੈਨੇਜਰ ਵਜੋਂ ਨÏਕਰੀ ਕਰਦਾ ਹੈ, ਨੇ ਪੁਲਿਸ ਨੂੰ ਦਰਖ਼ਾਸਤ ਦਿੱਤੀ ਕਿ 8 ਮਈ ਦੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੇ ਹੋਏ ਸਨ¢ ਸਵੇਰੇ ਉਠਣ 'ਤੇ ਪਤਾ ਲੱਗਾ ਕਿ ਕਿਸੇ ਨਾਮਾਲੂਮ ਵਿਅਕਤੀ ਵਲੋਂ ਘਰ 'ਚੋਂ ਕਰੀਬ 3 ਲੱਖ ਰੁਪਏ ਨਕਦ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ ਹਨ | ਇਸ ਸੰਬੰਧੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਹੁਣ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ | ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਰਣਜੀਤ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਾਲੀਤਾਰ, ਥਾਣਾ ਕਾਸਿਮਪੁਰ, ਜ਼ਿਲ੍ਹਾ ਹਰਦੋਈ (ਉਤਰ ਪ੍ਰਦੇਸ਼), ਹਾਲ ਵਾਸੀ ਪਿੰਦੇ ਦਾ ਵਿਹੜਾ, ਮਕਾਨ ਨੰਬਰ 35-ਬੀ, ਪਿੰਡ ਸੁਨੇਤ, ਲੁਧਿਆਣਾ ਵਜੋਂ ਹੋਈ ਹੈ | ਪੁਲਿਸ ਵਲੋਂ ਦੋਸ਼ੀ ਪਾਸੋਂ ਕਰੀਬ 22 ਤੋਲੇ ਸੋਨਾ, ਜਿਸ ਦੀ ਕੀਮਤ ਕਰੀਬ 31,90,000 ਰੁਪਏ ਬਣਦੀ ਹੈ, 346 ਗ੍ਰਾਮ ਚਾਂਦੀ, ਇਕ ਆਈਫ਼ੋਨ-16, ਇਕ ਸਮਾਰਟ ਘੜੀ ਅਤੇ 39,000 ਰੁਪਏ ਨਕਦ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਕਾਬੂ ਕੀਤੇ ਕਥਿਤ ਦੋਸ਼ੀ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਜੇਕਰ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ | ਚੋਰੀ ਦੀ ਘਟਨਾ ਸਮੇਂ ਕਥਿਤ ਦੋਸ਼ੀ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਸੀ, ਜਿਸ ਆਧਾਰ 'ਤੇ ਪੁਲਿਸ ਵਲੋਂ ਇਹ ਗਿ੍ਫ਼ਤਾਰੀ ਕੀਤੀ ਗਈ ਹੈ |