06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਾਂ ਬਗਲਾਮਾਖੀ ਧਾਮ ਵਿਖੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ 'ਚ ਵਪਾਰ ਵਾਧੇ ਲਈ ਯੱਗ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ ਵਿਖੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ 'ਚ ਵਪਾਰ ਵਾਧੇ ਲਈ ਯੱਗ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਯੱਗ ਵਿਚ ਆਹੂਤੀਆਂ ਪਾ ਕੇ ਮਾਂ ਬਗਲਾਮੁਖੀ ਪ੍ਰਤੀ ਆਪਣੀ ਆਸਥਾ ਅਤੇ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸਾਰੇ ਪ੍ਰਾਣੀਆਂ ਅਤੇ ਕਾਰੋਬਾਰ 'ਚ ਵਾਧੇ ਦੀ ਮੰਗਲ ਕਾਮਨਾ ਕੀਤੀ¢ ਮਹੰਤ ਪ੍ਰਵੀਨ ਚÏਧਰੀ ਨੇ ਯੱਗ ਨੂੰ ਮਨੁੱਖੀ ਜੀਵਨ ਲਈ ਲਾਭਦਾਇਕ ਦੱਸਦਿਆਂ ਕਿਹਾ ਕਿ ਯੱਗ ਕਰਨ ਨਾਲ ਮਨੁੱਖੀ ਮਨ ਵਿਚ ਪੈਦਾ ਹੋਣ ਵਾਲੇ ਵਾਲੇ ਨਕਾਰਾਤਮਿਕ ਵਿਚਾਰਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਜ਼ਿੰਦਗੀ 'ਚ ਖ਼ੁਸ਼ਹਾਲੀ ਆਉਂਦੀ ਹੈ | ਮਹੰਤ ਜੀ ਨੇ ਕਿਹਾ ਕਿ ਵੈਦਿਕ ਪਰੰਪਰਾ ਅਨੁਸਾਰ, ਯੱਗ ਨਾ ਸਿਰਫ਼ ਇਕ ਰਸਮ ਹੈ, ਬਲਕਿ ਜੀਵਨ ਨੂੰ ਅਨੁਸ਼ਾਸਿਤ ਅਤੇ ਅਰਥਪੂਰਨ ਬਣਾਉਣ ਦਾ ਇਕ ਆਸਾਨ ਰਾਹ ਵੀ ਹੈ¢ ਯੱਗ ਵਿਚ ਆਹੂਤੀਆਂ ਭੇਟ ਕਰਨ ਦੇ ਨਾਲ-ਨਾਲ ਮੰਤਰਾਂ ਦਾ ਜਾਪ ਸਰੀਰ ਨੂੰ ਸ਼ੁੱਧ ਕਰਦਾ ਹੈ¢ ਧਾਮ ਦੇ ਸੇਵਕ ਮਨਪ੍ਰੀਤ ਛੱਤਵਾਲ ਨੇ ਕਿਹਾ ਕਿ ਕਿਸਮਤ ਵਾਲੇ ਸ਼ਰਧਾਲੂਆਂ ਨੂੰ ਹੀ ਯੱਗ ਵਿਚ ਮੱਥਾ ਟੇਕਣ ਦਾ ਮÏਕਾ ਮਿਲਦਾ ਹੈ¢ ਸ਼ਾਮ ਦੀ ਆਰਤੀ ਤੋਂ ਬਾਅਦ ਸ਼ੁਰੂ ਹੋਈ ਭਜਨ ਸੰਧਿਆ ਵਿਚ ਧਾਮ ਦੇ ਸ਼ਰਧਾਲੂਆਂ ਨੇ ਮਾਂ ਬਗਲਾਮੁਖੀ ਦਾ ਗੁਣਗਾਨ ਕੀਤਾ | ਭਜਨਾਂ ਦੀਆਂ ਸੰਗੀਤਕ ਧੁਨਾਂ 'ਤੇ ਸ਼ਰਧਾਲੂਆਂ ਨੇ ਮਾਂ ਭਗਵਤੀ ਦਾ ਸ਼ੁਕਰਾਨਾ ਕੀਤਾ | ਇਸ ਉਪਰੰਤ ਮਹਿਲਾ ਸੰਕੀਰਤਨ ਮੰਡਲ ਨੇ ਮਾਂ ਬਗਲਾਮੁਖੀ ਨੂੰ ਭੋਗ ਲਗਾਇਆ, ਜੋ ਕਿ ਵਾਅਦ ਵਿਚ ਸ਼ਰਧਾਲੂਆਂ 'ਚ ਪ੍ਰਸ਼ਾਦ ਵਜੋਂ ਵੰਡਿਆ¢ ਇਸ ਮÏਕੇ ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗÏਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚÏਧਰੀ, ਪਰਮਵੀਰ ਚÏਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਚਦੇਵਾ, ਨਰਿੰਦਰ ਮਹਾਜਨ, ਅੰਕੁਸ਼ ਸਿੰਗਲਾ, ਚੇਤਨ ਟੰਡਨ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ, ਵਰੁਣ ਜੈਨ, ਮਨੀਸ਼ ਗੁਪਤਾ, ਵਿਜੇ ਗੁਪਤਾ, ਪ੍ਰਵੇਸ਼ ਚੱਡਾ, ਰਮਨ ਸ਼ਰਮਾ, ਅਦਿੱਤਿਆ ਗੁਪਤਾ, ਵਰੁਣ ਚੋਪੜਾ, ਤੁਸ਼ਾਰ ਬਾਂਸਲ, ਧੀਰਜ ਗੁਪਤਾ, ਜਨਕ ਰਾਜ ਸਿੰਗਲਾ, ਬÏਬੀ ਮੱਕੜ, ਨਿਤੇਸ਼ ਸੂਦ, ਰਾਕੇਸ਼ ਪਾਸੀ, ਗੁਨੀਤ ਖੈਰਾ, ਅਜੇ ਜੈਨ, ਰਵਿੰਦਰ ਸਿੰਘ ਵਾਲੀਆ, ਤੇਜਿੰਦਰ ਮਿਗਲਾਨੀ, ਵਰੁਣ ਦੱਤ, ਭੁਪਿੰਦਰ ਸਿੰਘ, ਵੇਦ ਲੂਥਰਾ, ਵਰੁਣ ਸ਼ਰਮਾ, ਪਵਨ ਪਾਰਿਕ, ਆਸ਼ੂਤੋਸ਼ ਗੁਪਤਾ, ਪ੍ਰਦੀਪ ਟਾਟਾ, ਆਰੀਅਨ ਚੱਢਾ ਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ <br/> ਅਗਲੀ ਖ਼ਬਰ ਮੰਦਰ 'ਚੋਂ ਚੋਰ ਹਜ਼ਾਰਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਇਆ ਫ਼ਰਾਰ <br/>
Ad Position 24
No active advertisement