06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਡਾ. ਤਰਲੋਚਨ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਇਕ ਵਫ਼ਦ ਵਲੋਂ ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਮਾਨਗੜ੍ਹ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਕ ਮੈਮੋਰੈਂਡਮ ਸÏਾਪਿਆ ਗਿਆ, ਜਿਸ ਵਿਚ ਪੰਜਾਬ ਅੰਦਰ ਲਗਾਤਾਰ ਵੱਧ ਰਹੀ ਮਹਿੰਗਾਈ, ਨਸ਼ਿਆਂ ਦੇ ਫੈਲਾਅ, ਗ਼ਰੀਬ ਵਰਗ ਉੱਤੇ ਪੈ ਰਹੇ ਆਰਥਿਕ ਬੋਝ, ਬੇਰੁਜ਼ਗਾਰੀ ਅਤੇ ਆਮ ਲੋਕਾਂ ਨਾਲ ਜੁੜੀਆਂ ਹੋਰ ਅਹਿਮ ਮੰਗਾਂ ਸ਼ਾਮਿਲ ਹਨ¢ ਇਸ ਮÏਕੇ ਪਾਰਟੀ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਗਏ ਮੈਮੋਰੈਂਡਮ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ 'ਤੇ ਤੁਰੰਤ ਕਾਬੂ ਪਾਇਆ ਜਾਵੇ, ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ¢ ਇਸ ਮÏਕੇ ਆਗੂਆਂ ਨੇ ਕਿਹਾ ਕਿ ਜੇਕਰ ਲੋਕ ਮਸਲਿਆਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ¢ ਇਸ ਮÏਕੇ ਬਲਜਿੰਦਰ ਸਿੰਘ ਪਾਂਗਲੀ, ਗੁਰਮੇਲ ਸਿੰਘ, ਚਰਨ ਸਿੰਘ, ਸ਼ਮਸ਼ੇਰ ਸਿੰਘ, ਅਮਨਦੀਪ ਸਿੰਘ, ਅਮਰਿੰਦਰ ਸਿੰਘ ਜੋਰਾ ਮੀਡੀਆ ਇੰਚਾਰਜ, ਜਸਪਾਲ ਸਿੰਘ, ਬਲਵੰਤ ਸਿੰਘ ਸਰਪੰਚ ਭਾਗਪੁਰ, ਪਿ੍ਤਪਾਲ ਸਿੰਘ ਮੁਕੰਦਪੁਰ, ਬਲਵਿੰਦਰ ਸਿੰਘ ਕੁਲਾਰ, ਜੱਗੀ ਭੈਰੋਂਮੁਨਾ, ਗੁਰਮੀਤ ਸਿੰਘ, ਕਮਲਪ੍ਰੀਤ ਸਿੰਘ ਪਾਂਗਲੀ, ਗਗਨਦੀਪ ਸਿੰਘ, ਸਿਕੰਦਰ ਸਿੰਘ ਬਿਲਗਾ, ਭਜਨ ਸਿੰਘ, ਕ੍ਰਿਸ਼ਨ ਕੁਮਾਰ, ਸਤਵੰਤ ਸਿੰਘ, ਜਸਕੀਰਤ ਸਿੰਘ ਯੂਥ ਪ੍ਰਧਾਨ, ਪ੍ਰਦੀਪ ਸਿੰਘ, ਕੁਲਵੰਤ ਸਿੰਘ ਬਹਿਲੋਲਪੁਰ, ਵਿੱਕੀ ਸ਼ਰਮਾ, ਸੰਦੀਪ ਸਿੰਘ ਗੜੀ, ਸ਼ੇਰ ਸਿੰਘ ਬੁੱਟਰ, ਜਸਵਿੰਦਰ ਸਿੰਘ ਅਠਵਾਲ, ਗੁਰਿੰਦਰ ਸਿੰਘ ਸਿੱਧੂ , ਹਰਦੀਪ ਸਿੰਘ ਗੌਂਸਗੜ੍ਹ, ਰਣਜੀਤ ਸਿੰਘ ਖਹਿਰਾ, ਗੁਰਦੀਪ ਸਿੰਘ ਮੱਲਾ, ਮਾਨ ਸਿੰਘ ਦੁੱਗਰੀ, ਹਰਦੀਪ ਸਿੰਘ, ਦਰਸ਼ਨ ਸਿੰਘ ਖ਼ਵਾਜਕੇ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਐਚ. ਵੀ. ਐਮ. ਗਲੋਬਲ ਸਕੂਲ ਵਿਖੇ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ <br/> ਅਗਲੀ ਖ਼ਬਰ ਮਾਂ ਬਗਲਾਮਾਖੀ ਧਾਮ ਵਿਖੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ 'ਚ ਵਪਾਰ ਵਾਧੇ ਲਈ ਯੱਗ ਕਰਵਾਇਆ <br/>
Ad Position 24
No active advertisement