08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਿਲਾਵਟਖੋਰੀ ਦੇ ਵਧਦੇ ਰੁਝਾਨ 'ਤੇ ਠੱਲ੍ਹ ਪਾਉਣ ਲਈ ਆਿਖ਼ਰ ਜ਼ਿੰਮੇਵਾਰ ਕੋਣ? <br/>

Ad Position 21
No active advertisement
ਅਜੀਤ ਡੈਸਕ 17-05-2026
ਇਆਲੀ/ਥਰੀਕੇ, 16 ਮਈ (ਮਨਜੀਤ ਸਿੰਘ ਦੁੱਗਰੀ)-ਮਿਲਾਵਟ ਦਾ ਅਰਥ ਹੈ, ਵਸਤੂ ਦੀ ਮਾਤਰਾ ਵਧਾਉਣਾ, ਦਿੱਖ ਨੂੰ ਬਿਹਤਰ ਬਣਾਉਣਾ ਜਾਂ ਲਾਗਤ ਘਟਾਉਣ ਲਈ ਭੋਜਨ ਵਿਚ ਘਟੀਆ, ਨੁਕਸਾਨਦੇਹ, ਜਾਂ ਪਾਬੰਦੀਸ਼ੁਦਾ ਪਦਾਰਥ ਸ਼ਾਮਿਲ ਕਰਨਾ, ਜੋ ਕਿ ਸਿੱਧੇ ਤੌਰ 'ਤੇ ਮਨੁੱਖੀ ਸਿਹਤ ਖਿਲਵਾੜ ਹੈ | ਉਂਝ ਤਾਂ ਭਾਰਤ ਭਰ 'ਚ ਸਭ ਤੋਂ ਵੱਧ ਮਿਲਾਵਟੀ ਭੋਜਨ ਵਿਕਦਾ ਹੈ, ਪਰ ਇਥੇ ਸਿਰਫ਼ ਸਮਾਰਟ ਸਿਟੀ ਲੁਧਿਆਣਾ ਦੀ ਹੀ ਗੱਲ ਕਰੀਏ ਤਾਂ ਇਸ ਸ਼ਹਿਰ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ 'ਚ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਵੱਡੇ ਪੱਧਰ 'ਤੇ ਮਿਲਾਵਟ ਖੋਰੀ ਦਾ ਰੁਝਾਨ ਵੱਧ ਰਿਹਾ ਹੈ, ਜਿਸ 'ਚ ਮੁੱਖ ਦੁੱਧ ਵਿਚ ਸਟਾਰਚ, ਡਿਟਰਜੈਂਟ, ਯੂਰੀਆ, ਹਲਦੀ ਮਿਰਚ ਪਾਊਡਰ 'ਚ ਇੱਟਾਂ ਦਾ ਪਾਊਡਰ, ਸਟਾਰਚ ਚਮਕਦਾਰ ਰੰਗ, ਸ਼ਹਿਦ ਵਿਚ ਖੰਡ ਦਾ ਸ਼ਰਬਤ, ਗੁੜ, ਘਿਓ/ਮੱਖਣ ਵਿਚ ਬਨਸਪਤੀ, ਸਟਾਰਚ ਜਾਨਵਰਾਂ ਦੀ ਚਰਬੀ, ਚਾਹ ਕੌਫ਼ੀ ਵਿਚ ਆਇਰਨ ਫਾਈਲਿੰਗ ਵਰਤੀਆਂ ਹੋਈਆਂ ਚਾਹ ਪੱਤੀਆਂ, ਦਾਲਾਂ ਵਿਚ ਖੇਸਰੀ ਦਾਲ ਮੈਟਾਨਿਲ ਪੀਲਾ ਪੱਥਰ, ਲੂਣ ਖੰਡ ਵਿਚ ਚਿੱਟੀ ਰੇਤ, ਚਾਕ ਪਾਊਡਰ, ਮਿਠਾਈਆਂ ਵਿਚ ਨਾ ਖਾਣਯੋਗ ਚਾਂਦੀ ਦਾ ਵਰਕ ਸਿੰਥੈਟਿਕ ਰੰਗ, ਫਲ ਸਬਜ਼ੀਆਂ 'ਚ ਆਕਸੀਟੋਸਿਨ ਕੈਲਸ਼ੀਅਮ ਕਾਰਬਾਈਡ ਮੋਮ ਅਤੇ ਸ਼ਰਾਬ ਵਿਚ ਮੀਥੇਨੌਲ ਆਦਿ ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ | ਇਸੇ ਤਰ੍ਹਾਂ ਨਕਲੀ ਸ਼ਰਾਬ ਵਿਚ ਵਰਤਿਆ ਜਾਣ ਵਾਲਾ ਮੀਥੇਨੌਲ ਹਰ ਸਾਲ ਸੈਂਕੜੇ ਲੋਕਾਂ ਦੀ ਜਾਨ ਤਾਂ ਲੈਂਦਾ ਹੈ, ਸਗੋਂ ਮਿਲਾਵਟੀ ਖਾਧ ਪਦਾਰਥਾਂ ਦੇ ਸੇਵਨ ਨਾਲ ਖ਼ਤਰਨਾਕ ਜਾਨ ਲੇਵਾ ਬਿਮਾਰੀਆਂ ਉਲਟੀਆਂ, ਦਸਤ, ਭੋਜਨ ਜ਼ਹਿਰ, ਐਲਰਜੀ, ਕੈਂਸਰ, ਗੁਰਦੇ, ਜਿਗਰ ਫ਼ੇਲ੍ਹ ਹੋਣਾ, ਦਿਲ ਦੀਆਂ ਬਿਮਾਰੀਆਂ, ਬੱਚਿਆਂ ਵਿਚ ਵਿਕਾਸ ਸੰਬੰਧੀ ਸਮੱਸਿਆਵਾਂ, ਹਾਰਮੋਨਲ ਅਸੰਤੁਲਨ ਹੋਣ ਨਾਲ ਮਨੁੱਖੀ ਸਿਹਤ ਨਾਲ ਵੱਡੇ ਵੱਧਰ 'ਤੇ ਖਿਲਵਾੜ ਹੋ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮਿਲਾਵਟ ਖੋਰੀ ਕਾਰਨ ਮਨੁੱਖੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਠੱਲ੍ਹ ਨਾ ਪਾਉਣ ਲਈ ਆਿਖ਼ਰ ਜ਼ਿੰਮੇਵਾਰ ਕੋਣ ਹੈ? ਕੀ, ਸੰਬੰਧਿਤ ਵਿਭਾਗਾਂ ਦੇ ਸਾਰੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਦੇ ਪਏ ਹਨ ਜਾਂ ਉਨ੍ਹਾਂ ਵਲੋਂ ਸਭ ਕੁੱਝ ਦੇਖਦੇ ਹੋਏ ਵੀ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ? ਇਹ ਆਪਣੇ ਆਪ 'ਚ ਇਥੇ ਵੱਡਾ ਸਵਾਲ ਹੈ ਕਿਉਂਕਿ ਉਕਤ ਕਾਰੋਬਾਰ ਨਾਲ ਜੁੜੇ ਲੋਕ ਆਪਣੀ ਲਾਲਚੀ ਮਾਨਸਿਕਤਾ ਦੇ ਚੱਲਦੇ ਬਿਨਾਂ ਕਿਸੇ ਕਾਇਦੇ-ਕਾਨੂੰਨ ਦੀ ਪ੍ਰਵਾਹ ਕੀਤੇ, ਜਨਤਾ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ, ਜੋ ਕਿ ਇਕ ਗੰਭੀਰ ਅਤੇ ਚਿੰਤਾ ਵਾਲਾ ਵਿਸ਼ਾ ਹੈ |


ਕੀ ਕਹਿਣਾ ਹੈ ਸਮਾਜਸੇਵੀ ਪੰਕਜ ਅਰੋੜਾ ਦਾ
ਸ਼ਹੀਦ ਕਰਤਾਰ ਸਿੰਘ ਸਰਾਭਾ ਵਿਰਸਾ ਸੰਭਾਲ ਮੰਚ ਦੇ ਸਰਪ੍ਰਸਤ ਪੰਕਜ ਅਰੋੜਾ ਨੇ ਕਿਹਾ ਮਿਲਾਵਟ ਖੋਰੀ ਵਧਣ ਦੇ ਮੁੱਖ ਕਾਰਨ ਵਧੇਰੇ ਮੁਨਾਫ਼ਾ, ਵੱਧ ਮੰਗ, ਘੱਟ ਸਪਲਾਈ, ਕਾਨੂੰਨ ਦਾ ਘੱਟ ਡਰ ਹੀ ਹਨ, ਜਿਸ ਨੂੰ ਰੋਕਣ ਦੀ ਮੁੱਖ ਜ਼ਿੰਮੇਵਾਰ ਲਈ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ, ਸਿਹਤ ਵਿਭਾਗ, ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਪੰਜਾਬ ਖ਼ੁਰਾਕ ਸੁਰੱਖਿਆ ਵਿਭਾਗ, ਸ਼ਰਾਬ ਲਈ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਮਿਲਾਵਟ ਵਿਰੋਧੀ ਸੈੱਲ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਇਸ ਗੋਰਖ-ਧੰਦੇ ਨੂੰ ਰੋਕਣ ਲਈ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਸਖ਼ਤੀ ਕਰਨ ਦੀ ਲੋੜ ਹੈ¢


ਕੀ ਕਹਿਣਾ ਹੈ ਸਿਹਤ ਅਫ਼ਸਰ ਲੁਧਿਆਣਾ ਦਾ
ਸਿਹਤ ਅਫ਼ਸਰ ਡਾ. ਅਸ਼ੀਸ ਚਾਵਲਾ ਨੇ ਕਿਹਾ ਕਿ ਮਿਲਾਵਟਖੋਰਾਂ ਵਿਰੁੱਧ ਸਿਹਤ ਵਿਭਾਗ ਵਲੋਂ ਮੁਹਿੰਮ ਵਿੱਢੀ ਹੋਈ ਹੈ ਅਤੇ ਹਰ ਰੋਜ਼ ਵੱਡੇ ਪੱਧਰ 'ਤੇ ਖਾਧ ਪਦਾਰਥਾਂ ਦੀ ਸੈਪਲਿੰਗ ਕੀਤੀ ਜਾ ਰਹੀ ਹੈ | ਜਦੋਂ ਉਨ੍ਹਾਂ ਪਾਸੋਂ ਸੈਪਲਿੰਗ ਦੇ ਨਤੀਜੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਕਾਰਨ ਸੂਬੇ ਅੰਦਰ ਟੈਸਟਿੰਗ ਲਈ ਸਿਰਫ਼ ਇਕ ਹੀ ਲੈਬਾਰਟਰੀ ਦਾ ਹੋਣਾ ਹੈ |


Ad Position 22
No active advertisement
ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਕਾਂਗਰਸ ਵਲੋਂ ਵਿੱਢੀ ਮੁਹਿੰਮ 'ਚ ਬੈਂਸ ਨੇ ਕੀਤਾ ਸੰਬੋਧਨ <br/>
Ad Position 24