19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦਰਗਾਹ ਬਾਬਾ ਗੁਲਾਮ ਮੁਹੰਮਦ ਅਲੀ ਸ਼ਾਹ ਵਿਖੇ ਸਮਾਗਮ <br/>

Ad Position 21
No active advertisement
ਅਜੀਤ ਡੈਸਕ 19-05-2026
ਢੰਡਾਰੀ ਕਲਾਂ/ਲੁਧਿਆਣਾ, 18 ਮਈ (ਜਸਵੀਰ ਸਿੰਘ ਬੰਗਾ)-ਦਰਗਾਹ ਬਾਬਾ ਗੁਲਾਮ ਮੁਹੰਮਦ ਅਲੀ ਸ਼ਾਹ ਪੱਕਾ ਦਰਵਾਜ਼ਾ ਪਿੰਡ ਢੰਡਾਰੀ ਕਲਾਂ ਵਿਖੇ 17ਵਾਂ ਉਰਸ ਸਮਾਗਮ ਬੜੀ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਹਰਮੇਸ਼ ਸਿੰਘ, ਕੌਂਸਲਰ ਜਸਵਿੰਦਰ ਸਿੰਘ ਵੀਰੂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪੁੱਜੀਆਂ | ਇਸ ਮੌਕੇ ਬਾਬਾ ਹਰਮੇਸ਼ ਸਿੰਘ ਨੇ ਦਰਗਾਹ ਦੇ ਮੁੱਖ ਸੇਵਾਦਾਰ ਸੋਨੀ ਬਾਬਾ ਨੂੰ ਵਿਸ਼ੇਸ਼ ਤੌਰ 'ਤੇ ਗੋਲਡ ਮੈਡਲ ਨਾਲ ਸਨਮਾਨਿਤ ਕਰਦਿਆਂ 11 ਬਿਸਤਰ ਵੀ ਭੇਂਟ ਕੀਤੇ | ਇਸ ਮੌਕੇ ਗੁਰਸਿੱਖ ਪਰਿਵਾਰਾਂ ਦੇ ਨੌਜਵਾਨਾਂ ਨੂੰ 100 ਦੇ ਕਰੀਬ ਪੱਗਾਂ ਦਿੱਤੀਆਂ ਗਈਆਂ | ਬਾਬਾ ਹਰਮੇਸ਼ ਸਿੰਘ ਅਤੇ ਮੁੱਖ ਸੇਵਾਦਾਰ ਸੋਨੀ ਬਾਬਾ ਨੇ ਕੌਂਸਲਰ ਜਸਵਿੰਦਰ ਸਿੰਘ ਵੀਰੂ ਸਮੇਤ ਪੁੱਜੀਆਂ ਹੋਰਨਾਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਵੀਰੂ ਨੇ ਕਿਹਾ ਕਿ ਸੋਨੀ ਬਾਬਾ ਵਲੋਂ ਕੀਤੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ | ਮੁੱਖ ਸੇਵਾਦਾਰ ਸੋਨੀ ਬਾਬਾ ਨੇ ਸਮਾਗਮ 'ਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਭਾਈ ਜੈਤਾ ਜੀ ਫੈਡਰੇਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਬੱਗਾ, ਫੌਜੀ ਰਾਮ ਸਿੰਘ, ਅਮਰੀਕ ਸਿੰਘ, ਡਾ: ਰਜਿੰਦਰ ਸਿੰਘ, ਜਗਦੇਵ ਸਿੰਘ ਜੱਗੀ, ਬਲਰਾਜ ਸਿੰਘ, ਗੁਰਵਿੰਦਰ ਗੈਰੀ, ਮਨੀ ਗਰਚਾ, ਬਲਜੀਤ ਸਿੰਘ, ਗੁਰਦੁਆਰਾ ਰੇਰੂ ਸਾਹਿਬ ਤੋਂ ਸਿਕੰਦਰ ਸਿੰਘ, ਹਰਚੰਦ ਸਿੰਘ ਪਿੰਡ ਘਨੋਰ, ਜ਼ੋਰਾ ਸਿੰਘ, ਚਮਕੌਰ ਸਿੰਘ ਭੱਟੀ, ਮਨੀ ਗਰਚਾ, ਜਸਕੀਰਤ, ਗੱਗੂ ਕੁਮਾਰ, ਪ੍ਰਭਜੋਤ ਸਿੰਘ, ਗੋਪੀ ਕੁਮਾਰ, ਤਰਨ ਕੁਮਾਰ, ਅੰਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੂਨ ਔਕਸਫੋਰਡ ਸਕੂਲ ਸੀ.ਸੈਕੰ. ਠੱਕਰਵਾਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦਾ 5 ਵਾਰ ਰਿਹਾ ਕੌਂਸਲਰ ਅਸ਼ਵਨੀ ਕੁਮਾਰ ਅੱਛੀ ਹੋਇਆ ਬਾਗ਼ੀ <br/>
Ad Position 24