03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਪਿੰਡ ਥਰੀਕੇ ਵਿਖੇ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 21-05-2026
ਇਆਲੀ/ਥਰੀਕੇ, 20 ਮਈ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਅੱਜ ਨੌਜਵਾਨ ਸਭਾ ਵਲੋਂ ਸਮੂਹ ਨਗਰ ਪੰਚਾਇਤ, ਪਿੰਡ ਵਾਸੀਆਂ ਅਤੇ ਐਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਵਲੋਂ ਕੀਤੀ ਗਈ | ਮੁਕਾਬਲਿਆਂ ਦੀ ਸਮਾਪਤੀ 'ਤੇ ਜੇਤੂ ਕਬੂਤਰਬਾਜ਼ਾਂ ਨੂੰ ਨਕਦ ਰਾਸ਼ੀ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਿੰਮਕ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਵੱਲ ਰੁਝਾਨ ਵਧਣ ਨਾਲ ਨੌਜਵਾਨ ਨਸ਼ਿਆਂ ਦੀ ਦਲਦਲ ਵੱਲ ਜਾਣੋ ਬਚ ਜਾਂਦਾ ਹੈ | ਆਗਾਮੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ 'ਤੇ ਪੇਂਡੂ ਰਿਵਾਇਤੀ ਖੇਡਾਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਵੀਰ ਸਿੰਘ, ਪੰਚ ਬਿੱਟੂ, ਪੰਚ ਪੱਪਾ, ਜਥੇਦਾਰ ਰਘਵੀਰ ਸਿੰਘ ਥਰੀਕੇ, ਬਿੱਲੂ ਥਰੀਕੇ, ਗੁਰਜੀਤ ਸਿੰਘ ਥਰੀਕੇ, ਅਮਨਾ ਥਰੀਕੇ, ਲੱਖਣ ਥਰੀਕੇ, ਮਨੀ ਥਰੀਕੇ, ਭੰਬੋਲ ਥਰੀਕੇ, ਭਾਂਤਾ ਥਰੀਕੇ, ਰਾਜਾ ਥਰੀਕੇ, ਸਿੰਮ ਥਰੀਕੇ, ਗਿੰਦਾ ਥਰੀਕੇ, ਕੁੱਕੂ ਥਰੀਕੇ, ਸੁੱਖਾ ਥਰੀਕੇ, ਬਿੱਲੂ ਮੰਡ ਥਰੀਕੇ, ਨੇਤਾ ਥਰੀਕੇ, ਸਵਰਨਜੀਤ ਥਰੀਕੇ, ਸੋਨੀ ਪੰਡਿਤ ਥਰੀਕੇ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ ''ਵਾਤਸਲਿਆ–2026'' ਰਾਹੀਂ ਮਾਤ੍ਰਤਵ ਨੂੰ ਸਮਰਪਿਤ ਸਮਾਰੋਹ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਦੀਆਂ ਖਿਡਾਰਨਾਂ ਦੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੋਣ <br/>
Ad Position 24