09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਸਵਰਨਕਾਰ ਨੂੰ ਜ਼ਖਮੀ ਕਰ ਕੇ ਲੱਖਾਂ ਦੇ ਗਹਿਣੇ, ਨਕਦੀ ਅਤੇ ਪਿਸਤੌਲ ਲੁੱਟ ਕੇ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 23-05-2026
ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਏ.ਟੀ.ਆਈ. ਰੋਡ 'ਤੇ ਸਥਿਤ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰੇ ਦਿਨ ਦਿਹਾੜੇ ਇਕ ਸਵਰਨਕਾਰ ਨੂੰ ਜ਼ਖਮੀ ਕਰਨ ਉਪਰੰਤ ਲੱਖਾਂ ਦੇ ਗਹਿਣੇ, ਨਕਦੀ ਅਤੇ ਪਿਸਤੌਲ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ 12 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਏ.ਟੀ.ਆਈ. ਰੋਡ 'ਤੇ ਸਥਿਤ ਇਕ ਸਵਰਨਕਾਰ ਰਣਜੀਤ ਸਿੰਘ ਦੀ ਦੁਕਾਨ 'ਤੇ ਨਕਾਬਪੋਸ਼ ਹਥਿਆਰਬੰਦ ਲੁਟੇਰੇ ਗਾਹਕ ਬਣ ਕੇ ਆਏ | ਇਹਨਾਂ ਲੁਟੇਰਿਆਂ ਨੇ ਦੁਕਾਨ 'ਤੇ ਬੈਠੇ ਰਣਜੀਤ ਸਿੰਘ ਨੂੰ ਗਹਿਣੇ ਦਿਖਾਉਣ ਲਈ ਕਿਹਾ, ਜਦੋਂ ਰਣਜੀਤ ਸਿੰਘ ਗਹਿਣੇ ਦਿਖਾਉਣ ਲੱਗਾ ਤਾਂ ਇਹਨਾਂ ਵਿਚੋਂ ਇਕ ਲੁਟੇਰਾ ਕਾਊਾਟਰ ਟੱਪ ਕੇ ਰਣਜੀਤ ਸਿੰਘ ਵਾਲੇ ਪਾਸੇ ਆ ਗਿਆ ਅਤੇ ਉਸ ਨੂੰ ਗਹਿਣੇ ਅਤੇ ਨਗਦੀ ਦੇਣ ਲਈ ਕਿਹਾ, ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਹਨਾਂ ਵਿਚੋਂ ਇਕ ਲੁਟੇਰੇ ਨੇ ਆਪਣੇ ਪਾਸ ਰੱਖਿਆ ਚਾਕੂ ਕੱਢ ਲਿਆ ਅਤੇ ਰਣਜੀਤ ਸਿੰਘ ਨੂੰ ਦੁਕਾਨ ਦੇ ਪਿਛਲੇ ਹਿੱਸੇ ਵਿਚ ਬਣੇ ਇਕ ਕਮਰੇ ਵਿਚ ਲੈ ਗਿਆ, ਉੱਥੇ ਇਹਨਾਂ ਲੁਟੇਰਿਆਂ ਵਲੋਂ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ | ਲਹੂ ਲੁਹਾਨ ਹੋਇਆ ਰਣਜੀਤ ਸਿੰਘ ਉੱਥੇ ਹੀ ਡਿਗ ਪਿਆ ਅਤੇ ਲੁਟੇਰੇ ਦੁਕਾਨ ਅੰਦਰ ਪਏ ਲੱਖਾਂ ਰੁਪਏ ਮੁੱਲ ਦੇ ਗਹਿਣੇ, ਨਗਦੀ ਅਤੇ ਰਣਜੀਤ ਸਿੰਘ ਦਾ ਪਿਸਤੌਲ ਲੁੱਟ ਕੇ ਫ਼ਰਾਰ ਹੋ ਗਏ | ਫ਼ਰਾਰ ਹੋਣ ਤੋਂ ਪਹਿਲਾਂ ਲੁਟੇਰੇ ਦੁਕਾਨ ਦੇ ਬਾਹਰ ਖੜ੍ਹਾ ਰਣਜੀਤ ਸਿੰਘ ਦਾ ਐਕਟੀਵਾ ਵੀ ਲੈ ਕੇ ਚਲੇ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਗੰਭੀਰ ਹਾਲਤ ਵਿਚ ਰਣਜੀਤ ਸਿੰਘ ਨੂੰ ਸੀ.ਐਮ.ਸੀ. ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥੀਰ ਦੱਸੀ ਜਾਂਦੀ ਹੈ | ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਪਤਾ ਲਗਾਇਆ ਜਾ ਸਕੇ, ਪਰ ਦੇਰ ਸ਼ਾਮ ਤੱਕ ਲੁਟੇਰਿਆਂ ਦਾ ਪਤਾ ਨਹੀਂ ਲੱਗਿਆ ਸੀ | ਦਿਨ ਦਿਹਾੜੇ ਹੋਈ ਇਸ ਘਟਨਾ ਦੌਰਾਨ ਇਲਾਕੇ ਦੇ ਲੋਕਾਂ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ | ਦੁਕਾਨ ਵਿਚ ਹੋਈ ਇਹ ਘਟਨਾ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ | ਪੁਲਿਸ ਦੇ ਸੀ.ਸੀ. ਟੀਵੀ ਕੈਮਰੇ ਵੀ ਕਬਜ਼ੇ ਵਿਚ ਲੈ ਲਏ ਹਨ | ਲੁਟੇਰਿਆਂ ਦੇ ਮੰੂਹ ਡੱਕੇ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਹਲਕਾ ਇੰਚਾਰਜ ਵਲੋਂ ਨਾਬਾਲਗਾ ਦੇ ਸ਼ੋਸ਼ਣ ਖ਼ਿਲਾਫ਼ ਪਿੰਡ ਬੀਰਮੀ ਨੇ ਅਕਾਲੀ ਦਲ ਬਾਦਲ ਦਾ ਕੀਤਾ ਮੁਕੰਮਲ ਬਾਈਕਾਟ... ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਵਿਆਹੁਤਾ ਵਲੋਂ ਖ਼ੁਦਕੁਸ਼ੀ <br/>
Ad Position 24