ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਲਾਬੀ ਵਾਕ ਕਾਲੋਨੀ 'ਚ ਇਕ ਨਵ ਵਿਆਹੁਤਾ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਅÏਰਤ ਦੀ ਸ਼ਨਾਖ਼ਤ ਆਰਤੀ ਕੁਮਾਰੀ ਵਜੋਂ ਕੀਤੀ ਗਈ ਹੈ¢ ਘਟਨਾ ਦੀ ਜਾਣਕਾਰੀ ਮਿਲਣ 'ਤੇ ਟਿੱਬਾ ਪੁਲਿਸ ਮÏਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖ ਦਿੱਤਾ¢ ਮਿ੍ਤਕਾ ਦੇ ਭਰਾ ਤੇਜੂ, ਜੋ ਕਿ ਖ਼ਾਸੀ ਕਲਾਂ ਦਾ ਰਹਿਣ ਵਾਲਾ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਆਰਤੀ ਦਾ ਵਿਆਹ ਗੁਲਾਬੀ ਬਾਗ਼ ਦੇ ਰਹਿਣ ਵਾਲੇ ਜਤਿਨ ਨਾਲ ਲਗਭਗ ਇਕ ਸਾਲ ਪਹਿਲਾਂ 14 ਅਪ੍ਰੈਲ, 2025 ਨੂੰ ਹੋਇਆ ਸੀ ¢ ਤੇਜੂ ਦੇ ਅਨੁਸਾਰ, ਕੱਲ੍ਹ ਰਾਤ 9.00 ਵਜੇ ਦੇ ਕਰੀਬ, ਇਕ ਦੋਸਤ ਦਾ ਫ਼ੋਨ ਆਇਆ, ਜਿਸ ਨੇ ਉਸ ਨੰੂ ਦੱਸਿਆ ਕਿ ਉਸ ਦੀ ਭੈਣ ਨੇ ਖ਼ੁਦਕੁਸ਼ੀ ਕਰ ਲਈ ਹੈ ¢ ਜਦੋਂ ਉਹ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਲਾਸ਼ ਜ਼ਮੀਨ 'ਤੇ ਪਈ ਸੀ | ਆਰਤੀ ਦੀ ਮਾਂ ਅਤੇ ਭਰਾ, ਤੇਜੂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੇ ਖ਼ੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਫਿਰ ਛੱਤ ਵਾਲੇ ਪੱਖੇ ਨਾਲ ਲਟਕਾਇਆ ਗਿਆ ਸੀ ਤਾਂ ਜੋ ਘਟਨਾ ਨੂੰ ਖ਼ੁਦਕੁਸ਼ੀ ਦਿਖਾਇਆ ਜਾ ਸਕੇ¢ ਉਨ੍ਹਾਂ ਦੱਸਿਆ ਕਿ ਆਰਤੀ ਆਪਣੇ ਵਿਆਹ ਤੋਂ ਹੀ ਆਪਣੇ ਸਹੁਰੇ ਘਰ ਤੋਂ ਨਾਖ਼ੁਸ਼ ਸੀ¢ ਉਸ ਦਾ ਪਤੀ ਅਤੇ ਸਹੁਰੇ ਲਗਾਤਾਰ ਉਸ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰ ਰਹੇ ਸਨ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ¢ ਹਾਲ ਦੀ ਘੜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਜਾਂਚ ਕਰ ਰਹੇ ਅਧਿਕਾਰੀ ਐਸ.ਐਚ.ਓ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਮਿ੍ਤਕ ਦੇ ਪਤੀ ਜਤਿਨ ਸਹੁਰੇ ਰਵੀ ਚÏਹਾਨ ਅਤੇ ਸੱਸ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ¢