22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਵਾਧਸ ਵਲੋਂ ਪਾਵਨ ਤੀਰਥ ਵਿਖੇ ਅੱਜ ਮਨਾਇਆ ਜਾਵੇਗਾ 62ਵਾਂ ਸਥਾਪਨਾ ਦਿਵਸ-ਧੀਂਗਾਨ <br/>

Ad Position 21
No active advertisement
ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਸੰਸਥਾ ਦੇ ਸਰਵਉਚ ਨਿਰਦੇਸ਼ਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਸੰਸਥਾ ਦੇ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ. ਨੇੜੇ ਹੋਈ¢ ਮੀਟਿੰਗ ਵਿਚ ਭਾਵਾਧਸ ਦੇ ਸਮੂਹ ਆਗੂਆਂ ਵਲੋਂ ਭਾਵਾਧਸ ਦੇ 62ਵੇਂ ਸਥਾਪਨਾ ਦਿਵਸ ਮÏਕੇ ਪਾਵਨ ਵਾਲਮੀਕਿ ਤੀਰਥ ਅੰਮਿ੍ਤਸਰ ਵਿਖੇ ਕਰਵਾਏ ਜਾਣ ਵਾਲੇ ਆਦਿ ਧਰਮ ਮਹਾਂਪਰਵ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ¢ ਇਸ ਮÏਕੇ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਭਾਵਾਧਸ ਦੇ ਸਥਾਪਨਾ ਦਿਹਾੜੇ ਮÏਕੇ 24 ਮਈ ਨੂੰ ਪਾਵਨ ਵਾਲਮੀਕਿ ਤੀਰਥ ਵਿਖੇ ਆਦਿ ਧਰਮ ਮਹਾਂਪਰਵ 'ਤੇ ਰਾਸ਼ਟਰੀ ਪ੍ਰਤੀਨਿਧੀ ਅਧਿਵੇਸ਼ਨ ਕਰਾਇਆ ਜਾਵੇਗਾ¢ ਉਨ੍ਹਾਂ ਦੱਸਿਆ ਕਿ ਇਹ 62ਵਾਂ ਸਥਾਪਨਾ ਸਮਾਰੋਹ ਬ੍ਰਹਮਲੀਨ ਸਵਾਮੀ ਚੰਦਰਪਾਲ ਅਨਾਰਿਆ ਜੀ ਨੂੰ ਸਮਰਪਿਤ ਹੋਵੇਗਾ¢ ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਜਿੱਥੇ ਸਮੁੱਚੇ ਦੇਸ਼ ਤੋਂ ਭਾਵਾਧਸ ਦੇ ਸਮੂਹ ਅਹੁਦੇਦਾਰ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨਗੇ, ਉਥੇ ਹੀ ਵੱਡੀ ਗਿਣਤੀ ਸਮੁੱਚੀ ਵਾਲਮੀਕਿਨ ਕÏਮ ਵਲੋਂ ਸਮਾਗਮ ਵਿਚ ਸ਼ਾਮਿਲ ਹੋ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ¢ ਇਸ ਮÏਕੇ ਪ੍ਰਦੀਪ ਲਾਂਬਾ, ਪਿੰਕਾ ਚੰਡਾਲੀਆ, ਰਵੀ ਮਤੰਗ, ਪੱਪੂ ਬੇਦੀ, ਸੁਭਾਸ਼ ਸੋਧੇ, ਰਜੇਸ਼ ਟਾਂਕ, ਵਿੱਕੀ ਰਹੇਲਾ, ਸੁਮਿਤ ਚੌਟਾਲਾ, ਸੁਸ਼ੀਲ ਰੱਤੀ, ਮੋਨੰੂ ਸਿੱਧੂ, ਵਿਕਾਸ ਸੌਦਾ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਆਗੂ ਕਪੂਰ ਸਿੰਘ ਨੂੰ ਸਦਮਾ, ਨੌਜਵਾਨ ਪੋਤਰੇ ਮਨਜੋਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ <br/> ਅਗਲੀ ਖ਼ਬਰ ਡੀ.ਏ.ਵੀ.ਪਬਲਿਕ ਸਕੂਲ ਵਿਖੇ ਇਕ ਖੋਜ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ <br/>
Ad Position 24