ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਟਰਾਂਸਫਾਰਮਰ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ 'ਚ ਵਧੀਕ ਨਿਗਰਾਨ ਇੰਜੀਨੀਅਰ ਫੋਕਲ ਪੁਆਇੰਟ ਸੰਜੀਵ ਜੋਲੀ ਨੇ ਦੱਸਿਆ ਕਿ ਮੁਲਜ਼ਮ ਵਲੋਂ 63 ਕੇ. ਵੀ. ਦੇ ਟਰਾਂਸਫਾਰਮਰ ਦੇ ਜੀ. ਓ. ਸਵਿੱਚ ਨੂੰ ਆਪਣੇ ਆਪ ਕੱਟ ਕੇ ਇਸ ਟਰਾਂਸਫਾਰਮਰ ਦੀ ਐਲ. ਟੀ. ਦੀ ਲਾਈਨ 'ਤੇ ਪੀ. ਵੀ. ਸੀ. ਪਾਈਪ ਪਾਈ ਤੇ ਮੁਲਜ਼ਮ ਵਲੋਂ ਟਰਾਂਸਫਾਰਮਰ ਨਾਲ ਛੇੜਛਾੜ ਕਰਕੇ ਜੀ. ਓ. ਸਵਿੱਚ ਨੂੰ ਕੱਟ ਕੇ ਚਾਲੂ ਅਤੇ ਬੰਦ ਕਰਨ ਕਰਕੇ ਇਹ ਟਰਾਂਸਫਾਰਮਰ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੋ ਗਿਆ, ਜਿਸ ਨਾਲ ਬਿਜਲੀ ਵਿਭਾਗ ਦਾ 81,784 ਰੁਪਏ ਦਾ ਨੁਕਸਾਨ ਹੋਇਆ ਹੈ | ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਮੁਲਜ਼ਮ ਕਿ੍ਸ਼ਨ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |