21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਸੀ. ਆਈ. ਐਸ. ਸੀ. ਈ. ਜ਼ੋਨਲ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 26-05-2026
ਲੁਧਿਆਣਾ, 25 ਮਈ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39, ਚੰਡੀਗੜ੍ਹ ਰੋਡ ਦੇ ਵਿਦਿਆਰਥੀਆਂ ਨੇ ਸੀ. ਆਈ. ਐਸ. ਸੀ. ਈ. ਉਤਰੀ ਖੇਤਰ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ 2026-27 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਲੁਧਿਆਣਾ ਜ਼ੋਨ ਦਾ ਨਾਂ ਰੌਸ਼ਨ ਕੀਤਾ | ਲਗਭਗ 12 ਸਕੂਲਾਂ ਦੀ ਭਾਗੀਦਾਰੀ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਬਾਸਕਟਬਾਲ, ਵਾਲੀਬਾਲ, ਹਾਕੀ, ਤੈਰਾਕੀ, ਐਥਲੈਟਿਕਸ, ਸਕੇਟਿੰਗ ਅਤੇ ਯੋਗਾ ਵਿਚ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ | ਬਾਸਕਟਬਾਲ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਮੁੰਡੇ ਵਾਲੀਬਾਲ ਟੀਮ ਵੀ ਚੈਂਪੀਅਨ ਰਹੀ | ਐਥਲੈਟਿਕ ਵਿਚ ਕਰਨਜੋਤ ਸਿੰਘ ਨੇ 400 ਮੀਟਰ ਦੌੜ ਵਿਚ ਨਵਾਂ ਜ਼ੋਨਲ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗਮਾ ਜਿੱਤਿਆ | ਸਕੂਲ ਦੇ ਡਾਇਰੈਕਟਰ ਰੈਵਰੈਂਡ ਫਾਦਰ ਸੇਬੇਸਟੀਅਨ ਪੈਲਾਸੇਰੀ ਅਤੇ ਪਿ੍ੰਸੀਪਲ ਰੈਵਰੈਂਡ ਕ੍ਰਿਸਪਿਨ ਮਾਰੀਆ ਨੇ ਵਿਦਿਆਰਥੀਆਂ ਅਤੇ ਸਟਾਫ਼ ਨੰੂ ਵਧਾਈ ਦਿੰਦਿਆਂ ਇਸ ਉਪਲਬਧੀ ਨੰੂ ਸਕੂਲ ਦੀ ਸੰਪੂਰਨ ਸਿੱਖਿਆ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਲਲਤੋਂ ਕਲਾਂ ਵਿਖੇ ਯੂਥ ਕਾਂਗਰਸ ਹਲਕਾ ਗਿੱਲ ਦੀ ਅਹਿਮ ਮੀਟਿੰਗ ਹੋਈ <br/> ਅਗਲੀ ਖ਼ਬਰ ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲੇ ਦਾ ਛੇਵਾਂ ਦਿਨ
Ad Position 24