ਲੁਧਿਆਣਾ, 29 ਮਈ (ਪ. ਪ.)-ਐਚ.ਵੀ.ਐਮ. ਗਲੋਬਲ ਸਕੂਲ, ਸੈਕਟਰ 32 ਦੁਆਰਾ ਬਾਲ ਵਾਟਿਕਾ (ਦੇ ਵਿਦਿਆਰਥੀਆਂ ਲਈ ਜਲ ਮਸਤੀ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਬੱਚਿਆਂ ਨੇ ਪੂਰੇ ਜੋਸ਼ ਨਾਲ ਵੱਖ ਵੱਖ ਗਤੀਵਿਧੀਆਂ 'ਚ ਭਾਗ ਲਿਆ | ਪ੍ਰੋਗਰਾਮ ਦਾ ਹਰ ਕੋਨਾ ਖ਼ੁਸ਼ੀ, ਊਰਜਾ ਅਤੇ ਉਤਸ਼ਾਹ ਭਰਿਆ ਨਜ਼ਰ ਆਇਆ | ਇਸ ਜਲ ਸੰਮਤੀ ਪ੍ਰੋਗਰਾਮ ਨੇ ਸਿਰਫ਼ ਬੱਚਿਆਂ ਨੂੰ ਗਰਮੀ ਤੋਂ ਰਾਹਤ ਦਿੱਤੀ, ਬਿਲਕੁਲ ਆਤਮ ਵਿਸ਼ਵਾਸ, ਪ੍ਰਤਿਭਾ ਅਤੇ ਆਨੰਦਮਈ ਸਿੱਖਣ ਦੀ ਭਾਵਨਾ ਨੂੰ ਵੀ ਪ੍ਰਫੁੱਲਿਤ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਡੀ.ਪੀ. ਸ਼ਰਮਾ ਅਤੇ ਚੇਅਰਪਰਸਨ ਮੀਨਾ ਸ਼ਰਮਾ ਨੇ ਕਿਹਾ ਕਿ ਬਚਪਨ ਹਮੇਸ਼ਾ ਖ਼ੁਸ਼ੀਆਂ, ਰਚਨਾਤਮਿਕਤਾ ਅਤੇ ਯਾਦਗਾਰ ਅਨੁਭਵਾਂ ਤੋਂ ਭਰਪੂਰ ਹੋਣਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪ੍ਰਗਤੀ ਕਪੂਰ ਵੀ ਮੌਜੂਦ ਸਨ |