14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰੂ ਰਵਿਦਾਸ ਜੀ ਦੇ ਫਲਸਫੇ 'ਤੇ ਪਹਿਰਾ ਦੇਣ ਦੀ ਲੋੜ-ਤਾਰਾਗੜ੍ਹ/ਥਰੀਕੇ/ਬੋਪਾਰਾਏ <br/>

Ad Position 21
No active advertisement
ਅਜੀਤ ਡੈਸਕ 07-06-2026
ਲਾਡੋਵਾਲ, 6 ਜੂਨ (ਬਲਬੀਰ ਸਿੰਘ ਰਾਣਾ)-ਗੁਰੂ ਰਵਿਦਾਸ ਜੀ ਦੇ (ਬੇਗਮਪੁਰੇ) ਦੇ ਫਲਸਫੇ 'ਤੇ ਪਹਿਰਾ ਦੇਣ ਦੀ ਅਤੀ ਲੋੜ ਹੈ, ਕਿਉਂਕਿ ਗੁਰੂ ਸਾਹਿਬ ਦੀ 650 ਸਾਲਾ ਸ਼ਤਾਬਦੀ ਸਮਾਗਮ ਨੂੰ ਮਨਾਉਣਾ ਸਮਾਜ ਲਈ ਇਕ ਬੜੇ ਵੱਡੇ ਮਾਣ ਵਾਲੀ ਗੱਲ ਹੈ, ਇਹ ਮਹਾਨ ਸਮਾਗਮ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ ਉੱਚ ਪੱਧਰ ਤੇ ਮਨਾਇਆ ਜਾ ਰਿਹਾ ਹੈ | ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਦਲਜੀਤ ਸਿੰਘ ਥਰੀਕੇ ਅਤੇ ਮਨਜੀਤ ਸਿੰਘ ਤਾਰਾਗੜ੍ਹ (ਹੁਸ਼ਿਆਰਪੁਰ) ਨੇ ਇਕ ਬੈਠਕ ਦੌਰਾਨ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ ਜੋ ਬੇਗਮਪੁਰਾ ਵਸਾਉਣ ਦਾ ਸਪਨਾ ਸੀ, ਉਸ ਨੂੰ ਪੂਰਾ ਕਰਨ ਲਈ 650 ਸਾਲਾ ਸਮਾਗਮ ਵੱਡੇ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਹੁਣ ਤੋਂ ਹੀ ਕੀਤੀਆਂ ਜਾ ਰਹੀਆਂ ਹਨ, ਇਸ ਲਈ ਅਯੋਕੇ ਸਮੇਂ ਅੰਦਰ ਬੇਗਮਪੁਰੇ ਦੇ ਫਲਸਫੇ 'ਤੇ ਪਹਿਰਾ ਦੇਣ ਦੀ ਅਤੀ ਲੋੜ ਹੈ | ਇਸ ਮੌਕੇ ਉੱਘੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ ਸੂਬਾ ਪ੍ਰਧਾਨ ਮੀਮ ਭੀਮ ਖਾਲਸਾ ਸੰਗਠਨ ਨੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਾਨੂੰ ਇਸ ਸ਼ਤਾਬਦੀ ਸਬੰਧੀ ਪਿੰਡ-ਪਿੰਡ ਜਾ ਕੇ ਮੀਟਿੰਗਾਂ ਦਾ ਆਯੋਜਨ ਕਰਨਾ ਬਣਦਾ ਹੈ ਤਾਂ ਜੋ ਇਸ ਸਬੰਧੀ ਸਭ ਨੂੰ ਜਾਗਰੂਕ ਕੀਤਾ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ, ਗਗਨਦੀਪ ਸਿੰਘ, ਤੋਤਾ ਸਿੰਘ, ਟਹਿਲ ਸਿੰਘ, ਮੱਖਣ ਸਿੰਘ, ਮਨਜੀਤ ਸਿੰਘ ਡਾਬਾ ਅਤੇ ਬੂਟਾ ਸਿੰਘ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਸੀ.ਏ. ਲੁਧਿਆਣਾ ਨੇ ਰਾਸ਼ਟਰੀ ਕੈਂਸਰ ਸਰਵਾਈਵਰਜ਼ ਡੇਅ ਮਨਾਇਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>
Ad Position 24