26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਜਵੱਦੀ ਟਕਸਾਲ ਵਿਖੇ 3 ਦਿਨਾਂ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ 2026 ਦੀ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 11-06-2026
ਲੁਧਿਆਣਾ, 10 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਅਰੰਭੀ ਗੁਰਮਤਿ ਪ੍ਰਚਾਰ ਪਸਾਰ ਦੀ ਲਹਿਰ ਤਹਿਤ ਸੰਗੀਤ ਪ੍ਰੇਮੀਆਂ ਨੂੰ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਗੁਰਮਤਿ ਸੰਗੀਤ ਕਾਰਜਸ਼ਾਲਾ 2026 ਦੀ ਆਰੰਭਤਾ ਹੋਈ | ਇਸ ਮੌਕੇ ਮੌਜੂਦਾ ਮੁਖੀ ਸੰਤ ਅਮੀਰ ਸਿੰਘ ਨੇ ਜਵੱਦੀ ਟਕਸਾਲ ਵਲੋਂ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਆਰੰਭਤਾ, ਮੰਤਵ ਤੇ ਉਦੇਸ਼ ਵਿਸ਼ਿਆਂ ਤੋਂ ਜਾਣੂ ਕਰਵਾਉਦਿਆਂ, ਸਿੱਖ ਮਾਪਿਆਂ ਨੂੰ ਕੌਮ ਦੀ ਨਵੀਂ ਪੀੜ੍ਹੀ ਅਤੇ ਅਜੋਕੇ ਹਾਲਾਤਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਆਪਾਂ ਆਪਣੇ ਬੱਚਿਆਂ ਦੀਆਂ ਕੇਵਲ ਅਕਾਦਮਿਕ ਪ੍ਰਾਪਤੀਆਂ 'ਤੇ ਹੀ ਮਾਣ ਮਹਿਸੂਸ ਨਾ ਕਰੀਏ ਜਾਂ ਸਾਨੂੰ ਸੰਤੁਸ਼ਟੀ ਕਰਨੀ ਕਦਾਚਿੱਤ ਉਚਿੱਤ ਨਹੀਂ | ਆਪਣੀ ਉਦਾਸੀਨਤਾ, ਲਾਪ੍ਰਵਾਹੀ ਨੂੰ ਤਿਆਗੀਏ, ਆਪਣੇ ਬੱਚਿਆਂ ਨੂੰ ਖੁਦ ਅਨੁਕੂਲ ਮਾਹੌਲ ਸਿਰਜ ਕੇ ਉਨ੍ਹਾਂ ਨੂੰ ਗੁਰਮਤਿ ਵਿਚਾਰਧਾਰਾ ਤੇ ਗੁਰਮਤਿ ਸੰਗੀਤ ਦੀ ਸਰਬ-ਸ੍ਰੇਸ਼ਟਤਾ ਦਾ ਅਹਿਸਾਸ ਕਰਵਾਉਂਦਿਆਂ ਏਨ੍ਹਾ ਦੇ ਤੱਤ ਸਮਝਾਈਏ, ਇਸ ਰਾਹ ਤੁਰਨ ਦੀ ਪਹਿਲ ਕਰੀਏ, ਤਾਂ ਹੀ ਸਾਡੀ ਨਵੀਂ ਪੀੜ੍ਹੀ ਆਪਣੇ ਦੁਰਲੱਭ ਤੇ ਖਾਸ ਤੌਰ 'ਤੇ ਅਨਮੋਲ ਗੁਰਮਤਿ ਸੰਗੀਤ ਨਾਲ ਜੁੜੇਗੀ | ਬਾਬਾ ਜੀ ਨੇ ਸੁਚੇਤ ਕਰਦਿਆਂ ਕਿਹਾ ਅਜੋਕੇ ਵਕਤ ਦੀ ਹਕੀਕਤ ਨੂੰ ਸਮਝੀਏ, ਨਵੀਂ ਪੀੜ੍ਹੀ ਨੂੰ ਸਕੂਲੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿਦਿਆ ਵੀ ਦੇਣ ਲਈ ਆਪੋ-ਆਪਣੇ ਘਰਾਂ ਤੋਂ ਪਹਿਲ ਕਰੀਏ | ਅੱਜ ਦੀ ਕਾਰਜਸ਼ਾਲਾ ਵਿਚ ਉਸਤਾਦ ਗੋਬਿੰਦਰ ਆਲਮਪੁਰੀ, ਪ੍ਰੋ: ਚਰਨਜੀਤ ਕੌਰ ਨੇ ਗੁਰਮਤਿ ਸੰਗੀਤ ਦੀ ਜਾਣਕਾਰੀ ਭਾਈ ਸੰਦੀਪ ਸਿੰਘ ਨੇ ਦਿਲਰੁਬਾ, ਉਸਤਾਦ ਹਰਭਜਨ ਸਿੰਘ ਧਾਲੀਵਾਲ ਨੇ ਪੁਖਾਵਾਜ ਆਦਿ ਦੀਆਂ ਬਾਰੀਕੀਆਂ ਨੂੰ ਸਮਝਾਈਆਂ | ਪਿ੍ਸੀਪਲ ਜਤਿੰਦਰਪਾਲ ਸਿੰਘ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਮਨਿੰਦਰ ਸਿੰਘ, ਉਸਤਾਦ ਸੁਖਵਿੰਦਰ ਸਿੰਘ ਬੁਢਲਾਡਾ, ਭਾਈ ਭਰਤ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਨਰਿੰਦਰ ਸਿੰਘ ਆਦਿ ਗੁਰਮਤਿ ਸੰਗੀਤ ਦੇ ਧਨੀਆਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਪਹਿਲੇ ਦਿਨ ਦੀ ਗੁਰਮਤਿ ਸੰਗੀਤ ਕਾਰਜਸ਼ਾਲਾ ਵਿਚ ਸੰਗੀਤ ਪ੍ਰੇਮੀਆਂ ਦਾ ਰੁਝਾਨ, ਖਾਸ ਤੌਰ 'ਤੇ ਮਾਪਿਆਂ ਵਲੋਂ ਆਪਣੇ ਬੱਚਿਆਂ ਨੂੰ ਪ੍ਰੇਰਕੇ ਲਿਆਉਣਾ, ਜਵੱਦੀ ਟਕਸਾਲ ਦਾ ਵਿਸ਼ੇਸ਼ ਉਪਰਾਲਾ ਸ਼ਲਾਘਾਯੋਗ ਪੱਖ ਮੰਨਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿਰਮਲ ਪੈਲੇਸ ਡਾਬਾ ਦੇ ਸਾਹਮਣੇ ਜਾਂਦੀ ਸੜਕ ਦੀ ਹਾਲਤ ਖਸਤਾ <br/> ਅਗਲੀ ਖ਼ਬਰ 29 ਫ਼ਰਮਾਂ ਨੂੰ ਜੀ.ਐਸ.ਟੀ. ਵਿਭਾਗ ਨੇ ਲਿਆ ਜਾਂਚ ਦੇ ਘੇਰੇ 'ਚ <br/>
Ad Position 24