ਲੁਧਿਆਣਾ, 11 ਜੂਨ (ਜਸਵਿੰਦਰ ਸਿੰਘ)-ਬੀਤੇ ਸਾਲਾਂ 2023 ਅਤੇ 2025 ਵਿਚ ਪੰਜਾਬ ਵਿਚ ਆਏ ਭਾਰੀ ਹੜ੍ਹਾਂ ਨੇ ਫ਼ਸਲਾਂ ਦੇ ਉਤਪਾਦਨ ਦੇ ਨਾਲ ਨਾਲ ਖੇਤੀ ਦੇ ਬੁਨਿਆਦੀ ਢਾਂਚੇ ਅਤੇ ਸਰੋਤਾਂ ਦਾ ਨੁਕਸਾਨ ਕੀਤਾ ਹੈ¢ ਇਸ ਸੰਬੰਧ ਵਿਚ ਪੀ.ਏ.ਯੂ. ਦੇ ਵਿਗਿਆਨੀਆਂ ਨੇ ਵਾਤਾਵਰਨ ਵਿਚ ਪੈਦਾ ਹੋ ਰਹੀ ਨਵੀਂ ਦਿੱਕਤ ਦੀ ਪਛਾਣ ਕੀਤੀ ਹੈ¢ ਇਸ ਮੁਤਾਬਿਕ ਹੜ੍ਹਾਂ ਨਾਲ ਰੁੜ੍ਹ ਕੇ ਆਏ ਬੀਜਾਂ ਤੋਂ ਪੈਦਾ ਹੋਣ ਵਾਲੇ ਨਦੀਨਾਂ ਰਾਜ ਦੀ ਖੇਤੀਬਾੜੀ ਲਈ ਨਵੀਆਂ ਚੁਣÏਤੀਆਂ ਪੈਦਾ ਕਰ ਸਕਦੇ ਹਨ¢ ਪੀ.ਏ.ਯੂ. ਦੁਆਰਾ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਰੋਪੜ, ਅੰਮਿ੍ਤਸਰ ਅਤੇ ਪਟਿਆਲਾ ਖੇਤਰਾਂ ਵਿਚ ਹੋਏ ਸਰਵੇਖਣ ਤੋਂ ਪਤਾ ਚੱਲਿਆ ਕਿ ਤਿੰਨ ਨਦੀਨਾਂ ਦੀਆਂ ਕਿਸਮਾਂ ਵਿਚ ਜੰਗਲੀ ਮੂਲ਼ੀ, ਸੈਲਰੀ-ਲੀਵਡ ਬਟਰਕਪ ਜਾਂ ਜਲ ਧਨੀਆ ਅਤੇ ਮਾਰਸ਼ ਪੀਲੀ-ਕ੍ਰੇਸ ਦੇਖਣ ਨੂੰ ਮਿਲੀਆਂ ਹਨ¢ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪ੍ਰਜਾਤੀਆਂ ਹੜ੍ਹ ਦੇ ਪਾਣੀ ਰਾਹੀਂ ਪਹਾੜੀ ਖੇਤਰਾਂ ਤੋਂ ਬੀਜ ਅਤੇ ਬਨਸਪਤੀ ਦੇ ਰੂਪ ਵਿਚ ਆਈਆਂ ਹਨ¢ ਕੁੱਝ ਥਾਵਾਂ 'ਤੇ ਮਾਰਸ਼ ਪੀਲੀ-ਕ੍ਰੇਸ ਮਟਰ ਦੇ ਖੇਤਾਂ ਵਿਚ ਪ੍ਰਭਾਵੀ ਦੇਖੀ ਗਈ¢ ਇਹ ਬੂਟੀ ਕਾਸ਼ਤ ਕੀਤੇ ਖੇਤਰਾਂ ਵਿਚ ਫੈਲਾਅ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ¢ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਖੋਜਾਂ ਦਰਸਾਉਂਦੀਆਂ ਹਨ ਕਿ ਕਿਵੇਂ ਜਲਵਾਯੂ ਤਬਦੀਲੀ ਅਤੇ ਸਖ਼ਤ ਮÏਸਮੀ ਹਾਲਾਤ ਨੇ ਖੇਤੀ ਵਾਤਾਵਰਨ ਪ੍ਰਣਾਲੀਆਂ ਨੂੰ ਅਚਾਨਕ ਬਦਲ ਸਕਦੀਆਂ ਹਨ¢ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਦੀਨਾਂ ਦੀਆਂ ਇਨ੍ਹਾਂ ਕਿਸਮਾਂ ਦੀ ਤਾਸੀਰ ਅਤੇ ਵਾਤਾਵਰਨ ਉੱਪਰ ਪ੍ਰਭਾਵ ਬਾਰੇ ਕੋਈ ਅਨੁਭਵ ਨਹੀਂ ਹੈ | ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਤੋਂ ਪਹਿਲਾਂ ਕਿ ਇਹ ਮਜ਼ਬੂਤੀ ਨਾਲ ਸਥਾਪਿਤ ਹੋ ਜਾਣ ਅਤੇ ਫ਼ਸਲ ਉਤਪਾਦਨ, ਜੈਵ ਵਿਭਿੰਨਤਾ ਅਤੇ ਵਾਤਾਵਰਣ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਇਨ੍ਹਾਂ ਦੀ ਰੋਕਥਾਮ ਦੇ ਉਪਾਅ ਕਰਨੇ ਲਾਜ਼ਮੀ ਹਨ, ਅਤੇ ਪੀ ਏ ਯੂ ਦੇ ਵਿਗਿਆਨੀ ਇਸ ਦਿਸ਼ਾ ਵਿਚ ਨਿਰੰਤਰ ਕਾਰਜਸ਼ੀਲ ਹਨ ¢ ਸਰਵੇਖਣ ਦੇ ਵਿਹਾਰਕ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਪੀ.ਏ.ਯੂ. ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਚੱਲ ਰਹੇ ਸਾਉਣੀ ਸੀਜ਼ਨ ਦÏਰਾਨ ਸੁਚੇਤ ਰਹਿਣ ਦੀ ਅਪੀਲ ਕੀਤੀ¢