ਲੁਧਿਆਣਾ, 13 ਜੂਨ (ਜਤਿੰਦਰ ਭੁੰਬੀ)-ਆਲ ਇੰਡੀਆ ਸਾਈਕਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ 5ਵਾਂ ਪੁਰਸਕਾਰ ਸਮਾਰੋਹ ਸਥਾਨਕ ਹੋਟਲ ਵਿਖੇ ਕਰਵਾਇਆ ਗਿਆ, ਜਿਸ ਵਿਚ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਇਸ ਸਮਾਰੋਹ ਵਿਚ ਸੱਤ ਸ਼੍ਰੇਣੀਆਂ ਵਿਚ ਸੱਤ ਪੁਰਸਕਾਰਾਂ ਨਾਲ ਸਾਈਕਲ ਉਦਯੋਗ ਦੇ ਦਿ੍ਸ਼ ਨੂੰ ਆਕਾਰ ਦੇਣ ਵਾਲੇ ਸ਼ਾਨਦਾਰ ਵਿਅਕਤੀਆਂ ਅਤੇ ਉਦਮੀਆਂ ਦਾ ਸਨਮਾਨਿਤ ਕੀਤਾ ਗਿਆ¢ ਇਸ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਸਮੇਤ 27 ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਏ.ਆਈ.ਸੀ.ਐਮ.ਏ. ਦੀਆਂ ਪੰਜ ਮੈਂਬਰ ਕੰਪਨੀਆਂ ਦੁਆਰਾ ਨਵੀਆਂ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ¢ ਇਸ ਪਹਿਲਕਦਮੀ ਦਾ ਉਦੇਸ਼ ਦੂਜੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਤਮਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੈ¢ ਮਾਨਯੋਗ ਰਾਜਪਾਲ ਨੇ ਸਾਈਕਲ ਖੇਤਰ ਵਿਚ ਨਵੀਨਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿਚ ਏ.ਆਈ.ਸੀ.ਐਮ.ਏ. ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ, ਇਸਦੇ ਸਮਾਜਿਕ-ਆਰਥਿਕ ਮਹੱਤਵ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਉਦਯੋਗ ਨੂੰ ਆਰਥਿਕ ਤÏਰ 'ਤੇ ਪਛੜੇ ਵਰਗ ਦੇ ਹੋਣਹਾਰ ਬੱਚਿਆਂ ਨੂੰ ਸਿੱਖਿਆ ਸਹਾਇਤਾ ਅਤੇ ਮਨੁੱਖੀ ਸਮਰੱਥਾ ਨਿਰਮਾਣ ਲਈ ਗੋਦ ਲੈਣ ਦੀ ਵੀ ਅਪੀਲ ਕੀਤੀ | ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਸਥਿਤ ਭਾਰਤੀ ਸਾਈਕਲ ਉਦਯੋਗ ਨੂੰ ਸਮਰਥਨ ਦੇਣ ਲਈ ਹਰ ਸੰਭਵ ਯਤਨ ਕਰੇਗੀ | ਉਦਯੋਗ ਵਿਭਾਗ ਵਿਸ਼ਵ ਪੱਧਰੀ ਸਾਈਕਲ ਆਰ. ਐਂਡ ਡੀ. ਸੈਂਟਰ ਅਤੇ ਇਸਦੇ ਚੰਗੇ ਸ਼ਾਸਨ ਦੀ ਜ਼ਰੂਰਤ ਲਈ ਉਦਯੋਗ ਦੀਆਂ ਮੰਗਾਂ ਤੇ ਵਿਚਾਰ ਕਰੇਗਾ ਅਤੇ ਨਾਲ ਹੀ ਕੇਂਦਰ ਸਰਕਾਰ ਨਾਲ ਪਾਈਪਲਾਈਨ ਵਿਚ ਹੋਰ ਮੁੱਦਿਆਂ ਨੂੰ ਵੀ ਚੁੱਕੇਗਾ | ਏਕਮਾ ਦੇ ਪ੍ਰਧਾਨ, ਰਿਸ਼ੀ ਪਾਹਵਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ, ਵੱਖ-ਵੱਖ ਪੱਧਰਾਂ 'ਤੇ ਸਾਈਕਲਿੰਗ ਨੂੰ ਪ੍ਰੇਰਨਾ ਦੇਣ, ਸਹਾਇਕ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੀ ਵਕਾਲਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ ਉਨ੍ਹਾਂ ਨੇ ਸਥਿਰ ਵਿਕਾਸ ਲਈ ਉਦਯੋਗ ਦੀਆਂ ਮੰਗਾਂ ਨੂੰ ਹੱਲ ਕਰਨ ਵਿਚ ਕੇਂਦਰ ਸਰਕਾਰ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ | ਮਾਨਯੋਗ ਰਾਜਪਾਲ ਏਕਮਾ ਦੇ ਸਾਈਕਲ ਖੇਤਰ ਵਿਚ ਨਵੀਨਤਾ ਅਤੇ ਉਤਮਤਾ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਇਸਦੇ ਸਮਾਜਿਕ-ਆਰਥਿਕ ਮਹੱਤਵ 'ਤੇ ਜ਼ੋਰ ਦਿੱਤਾ¢ਯੂ.ਸੀ.ਪੀ.ਐਮ.ਏ. ਦੇ ਪ੍ਰਧਾਨ ਹਰਸਿਮਰ ਜੀਤ ਸਿੰਘ ਲੱਕੀ ਨੇ ਮਾਨਯੋਗ ਰਾਜਪਾਲ ਅਤੇ ਸਾਰੇ ਸਤਿਕਾਰਯੋਗ ਭਾਗੀਦਾਰਾਂ ਦਾ ਧੰਨਵਾਦ ਕੀਤਾ | ਇਸ ਤੋਂ ਇਲਾਵਾ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਸਥਿਤ ਭਾਰਤੀ ਸਾਈਕਲ ਉਦਯੋਗ ਨੂੰ ਸਮਰਥਨ ਦੇਣ ਲਈ ਹਰ ਸੰਭਵ ਯਤਨ ਕਰੇਗੀ¢ ਏ.ਆਈ.ਸੀ.ਐਮ.ਏ. ਦੇ ਪ੍ਰਧਾਨ, ਰਿਸ਼ੀ ਪਾਹਵਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ, ਵੱਖ-ਵੱਖ ਪੱਧਰਾਂ 'ਤੇ ਸਾਈਕਲਿੰਗ ਨੂੰ ਜਾਗਰੂਕ ਕਰਨ, ਸਹਾਇਕ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੀ ਵਕਾਲਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ ਹਰਸਿਮਰਨਜੀਤ ਸਿੰਘ ਪ੍ਰਧਾਨ ਯੂ.ਸੀ.ਪੀ.ਐਮ.ਏ. ਨੇ ਮਾਨਯੋਗ ਰਾਜਪਾਲ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ¢ ਰਾਜਗੋਪਾਲ ਚੇਅਰਮੈਨ ਆਫ਼ ਅਵਾਰਡ ਕਮੇਟੀ ਜੀ.ਐਸ. ਢਿੱਲੋਂ ਦੀ ਅਗਵਾਈ ਵਾਲੀ ਰਾਈਡ ਇੰਡੀਆ ਨੇ ਇਸ ਪ੍ਰੋਗਰਾਮ ਲਈ ਇਕ ਈਵੈਂਟ ਐਸੋਸੀਏਟ ਵਜੋਂ ਇਕ ਮਹੱਤਵਪੂਰਨ ਭੂਮਿਕਾ ਨਿਭਾਈ¢