15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੂਬੇ 'ਚ ਅਜਿਹੀ ਸਰਕਾਰ ਬਣੇ ਜੋ ਨਿੱਜੀ ਫ਼ਾਇਦੇ ਤੋਂ ਉਪਰ ਉਠ ਕੇ ਪੰਜਾਬ ਬਾਰੇ ਸੋਚੇ-ਮਨੀਸ਼ ਤਿਵਾੜੀ

Ad Position 21
No active advertisement
ਅਜੀਤ ਡੈਸਕ 14-06-2026
ਲੁਧਿਆਣਾ, 13 ਜੂਨ ( ਜਤਿੰਦਰ ਭੰਬੀ)-ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬੇ ਵਿਚ ਅਗਲੀ ਵਾਰ ਅਜਿਹੀ ਸਰਕਾਰ ਬਣੇ, ਜੋ ਆਪਣੇ ਨਿੱਜੀ ਫ਼ਾਇਦੇ ਤੋਂ ਉਪਰ ਉਠ ਕੇ ਪੰਜਾਬ ਦੇ ਬਾਰੇ ਸੋਚੇ¢ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਪਹਿਲਵਾਨ ਦੇ ਘਰ ਵਿਸ਼ੇਸ਼ ਮੁਲਾਕਾਤ ਲਈ ਪਹੁੰਚੇ ਐਮ.ਪੀ. ਮਨੀਸ਼ ਤਿਵਾੜੀ ਨੇ ਕਿਹਾ ਕਿ ਮÏਜੂਦਾ ਸਮੇਂ ਵਿਚ ਪੰਜਾਬ ਦੇ ਸਾਹਮਣੇ ਕਈ ਗੰਭੀਰ ਚੁਨÏਤੀਆਂ ਹਨ¢ ਆਪ ਸਰਕਾਰ ਨੇ ਪੰਜਾਬ ਤੇ 4.47 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਾ ਦਿੱਤਾ ਹੈ¢ ਸਰਕਾਰ ਨੂੰ ਪਿਛਲੇ ਕਰਜ਼ੇ ਦਾ ਵਿਆਜ ਚੁਕਾਉਣ ਲਈ ਵੀ ਕਰਜ਼ਾ ਹੀ ਲੈਣਾ ਪੈਂਦਾ ਹੈ¢ ਸੂਬੇ ਦੇ 84 ਫ਼ੀਸਦੀ ਕਿਸਾਨਾਂ ਕੋਲ ਢਾਈ ਤੋਂ ਤਿੰਨ ਏਕੜ ਜ਼ਮੀਨ ਹੀ ਬਚੀ ਹੈ¢ 1980 ਤੋਂ ਹੁਣ ਤੱਕ ਧਰਤੀ ਦਾ ਭੂ-ਜਲ ਪੱਧਰ 20 ਮੀਟਰ ਤੱਕ ਹੇਠਾਂ ਡਿੱਗ ਚੁੱਕਾ ਹੈ¢ ਆਇਲੈਟਸ ਦਾ ਕੰਮ ਵੀ ਬੰਦ ਹੋ ਗਿਆ ਹੈ, ਕਿਉਂਕਿ ਕਈ ਦੇਸ਼ਾਂ ਨੇ ਨਿਯਮ ਐਨੇ ਸਖ਼ਤ ਕਰ ਦਿੱਤੇ ਹਨ ਕਿ ਓਥੇ ਜਾਣਾ ਅਤੇ ਸਰਵਾਈਵ ਕਰਨਾ ਮੁਸ਼ਕਿਲ ਹੋ ਗਿਆ ਹੈ¢ ਕਾਨੂੰਨ ਵਿਵਸਥਾ ਪੂਰੀ ਤਰਾਂ ਖ਼ਰਾਬ ਹੋ ਚੁੱਕੀ ਹੈ¢ ਪਾਕਿਸਤਾਨ ਦੀ ਦਖ਼ਲਅੰਦਾਜ਼ੀ ਸੀਮਾ ਪਾਰ ਤੋਂ ਆਉਣ ਵਾਲੇ ਡਰੋਨ ਅਤੇ ਲਗਾਤਾਰ ਵਧ ਰਿਹਾ ਨਸ਼ਾ ਪੰਜਾਬ ਲਈ ਵੱਡੀਆਂ ਚੁਨÏਤੀਆਂ ਹਨ¢ ਇਸ ਕਰਕੇ ਪੰਜਾਬ ਨੂੰ ਇਸ ਵੇਲੇ ਅਜਿਹੀ ਸਰਕਾਰ ਦੀ ਲੋੜ ਹੈ, ਜਿਸਦੇ ਸਾਹਮਣੇ ਪੰਜਾਬ ਨੂੰ ਮੁੜ ਵਿਕਾਸ ਦੀ ਲੀਹਾਂ ਤੇ ਲਿਆਉਣਾ ਮੁੱਖ ਏਜੰਡਾ ਹੋਵੇ¢ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿਚ ਪੰਜਾਬ ਵਿਚ ਕੋਈ ਨਵੀਂ ਇੰਡਸਟਰੀ ਨਹੀਂ ਲੱਗੀ¢ ਜਦਕਿ ਗੁਜਰਾਤ, ਮਹਾਰਾਸ਼ਟਰ ਤੇ ਕਰਨਾਟਕ ਵਰਗੇ ਰਾਜਾਂ ਵਿਚ ਇੰਡਸਟਰੀ ਲਗਾਤਾਰ ਵਧ ਰਹੀ ਹੈ¢ ਪੰਜਾਬ ਵਿਚ ਅਜਿਹੀ ਸੂਝਵਾਨ ਸਰਕਾਰ ਆਉਣੀ ਚਾਹੀਦੀ ਹੈ, ਜੋ 60 ਮਹੀਨਿਆਂ ਵਿਚ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਆਵੇ¢ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਜੇਕਰ ਉਨ੍ਹਾਂ ਦੀ ਸੋਚ ਵਿਕਾਸ ਪੱਖੀ ਨਹੀਂ ਹੈ ਤਾਂ ਸਰਕਾਰ ਬਦਲਣ ਦਾ ਕੋਈ ਲਾਭ ਨਹੀਂ ਹੈ¢ ਪੰਜਾਬ ਨੂੰ ਕਾਂਗਰਸ ਦੀ ਮਜ਼ਬੂਤ ਸਰਕਾਰ ਦੀ ਲੋੜ ਹੈ¢ ਤਾਂ ਜੋ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕੇ¢
Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਚਾਰਲਸ ਦੇ ਜਨਮ ਦਿਨ ਸੰਬੰਧੀ ਸਮਾਗਮ 'ਚ ਉੱਘੀਆਂ ਸ਼ਖ਼ਸੀਅਤਾਂ ਵਲੋਂ ਸ਼ਿਰਕਤ ਅਗਲੀ ਖ਼ਬਰ 5ਵਾਂ ਏਕਮਾ ਪੁਰਸਕਾਰ ਸਮਾਰੋਹ ਕਰਵਾਇਆ <br/>
Ad Position 24