ਲੰਡਨ, 13 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੱਜ ਲੰਡਨ ਵਿਚ ਮਹਾਰਾਜਾ ਚਾਰਲਸ ਦੇ ਅਧਿਕਾਰਤ ਜਨਮਦਿਨ ਸਮਾਗਮ ਕਰਵਾਇਆ ਗਿਆ | ਜਿਸ ਮੌਕੇ ਹੋਈ ਪਰੇਡ ਵਿਚ ਹਿੱਸਾ ਲੈਣ ਲਈ ਮਹਾਰਾਜਾ ਚਾਰਲਸ ਨਾਲ ਰਾਜਕੁਮਾਰ ਵਿਲੀਅਮ, 'ਪਿ੍ੰਸੇਸ ਆਫ ਵੇਲਜ਼' ਕੇਟ ਮਿਡਲਟਨ ਅਤੇ ਉਹਨਾਂ ਦੇ ਬੱਚੇ, ਪ੍ਰਧਾਨ ਮੰਤਰੀ ਕੀਰ ਸਟਾਰਮਰ ਸਮੇਤ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ | ਇਸ ਖਾਸ ਮੌਕੇ 'ਤੇ ਬਕਿੰਘਮ ਪੈਲੇਸ ਦੀ ਬਾਲਕੋਨੀ ਵਿੱਚ ਕਿੰਗ ਦੇ ਨਾਲ ਪਿ੍ੰਸ ਵਿਲੀਅਮ, ਕੇਟ ਅਤੇ ਉਨ੍ਹਾਂ ਦੇ ਬੱਚੇ ਵੀ ਸ਼ਾਮਲ ਹੋਏ | ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਇਕ ਖੁੱਲ੍ਹੀ ਬੱਘੀ 'ਚ ਸਵਾਰ ਹੋ ਕੇ ਨਿਕਲੇ ਤੇ ਲੋਕਾਂ ਤੋਂ ਵਧਾਈਆਂ ਲਈਆਂ | ਇਸ ਪਰੇਡ ਵਿੱਚ ਹਥਿਆਰਬੰਦ ਸੈਨਾਵਾਂ ਦੇ 1,400 ਤੋਂ ਵੱਧ ਜਵਾਨ, 200 ਘੋੜੇ ਤੇ 400 ਸੰਗੀਤਕਾਰ ਸ਼ਾਮਲ ਹੋਏ | ਰੋਇਲ ਹਵਾਈ ਸੈਨਾ ਦੇ ਜਹਾਜ਼ਾਂ ਨੇ ਬਕਿੰਘਮ ਪੈਲਿਸ ਦੇ ਅਸਮਾਨ ਵਿੱਚ ਜੌਹਰ ਵਿਖਾਏ |