ਹਵਾਲੇ ਦਾ ਕਾਰੋਬਾਰ ਕਰਨ ਵਾਲੇ 2 ਕਾਬੂ
ਅਜੀਤ ਡੈਸਕ
14-06-2026
ਲੁਧਿਆਣਾ, 13 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਹਵਾਲੇ ਦਾ ਕਾਰੋਬਾਰ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਪ੍ਰੇਮ ਚੰਦ ਵਾਸੀ ਪਾਲ ਸਿੰਘ ਨਗਰ ਅਤੇ ਪੰਕਜ ਸਿੰਘ ਵਾਸੀ ਗੁਰਦੇਵ ਇਨਕਲੇਵ ਸ਼ਾਮਿਲ ਹਨ | ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ 6 ਲੱਖ 73 ਹਜ਼ਾਰ 350 ਦੀ ਨਗਦੀ ਬਰਾਮਦ ਕੀਤੀ ਹੈ | ਪੁਲਿਸ ਅਨੁਸਾਰ ਕਥਿਤ ਦੋਸ਼ੀ ਅਜਿਹਾ ਕਾਰੋਬਾਰ ਕਰਕੇ ਸਰਕਾਰ ਨੂੰ ਟੈਕਸ ਦਾ ਚੂਨਾ ਲਗਾ ਰਹੇ ਸਨ | ਪੁਲਿਸ ਵਲੋਂ ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ |