08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪੀ.ਐਸ.ਪੀ.ਸੀ.ਐਲ. ਦੇ ਸੈਂਟਰਲ ਜ਼ੋਨ ਵਲੋਂ ਸਰਾਭਾ ਨਗਰ ਵਿਖੇ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 28-06-2026
ਲੁਧਿਆਣਾ, 27 ਜੂਨ (ਜਤਿੰਦਰ ਭੰਬੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ (ਪੀ.ਐਸ.ਪੀ.ਸੀ.ਐਲ.) ਸੈਂਟਰਲ ਜ਼ੋਨ ਵਲੋਂ ਸਰਾਭਾ ਨਗਰ ਵਿਖੇ ਕੁਲਚੇ-ਛੋਲੇ ਅਤੇ ਠੰਢੇ-ਮਿੱਠੇ ਪਾਣੀ ਦੀ ਛਬੀਲ ਲਗਾਈ ਗਈ, ਜਿਸ ਦੀ ਸ਼ੁਰੂਆਤ ਮੁੱਖ ਇੰਜੀਨੀਅਰ (ਚੀਫ਼ ਇੰਜੀਨੀਅਰ) ਸੈਂਟਰਲ ਜ਼ੋਨ ਇੰਜੀ. ਜਗਦੇਵ ਸਿੰਘ ਹਾਂਸ ਵਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਪੀ. ਐਸ. ਪੀ. ਸੀ. ਐਲ. ਦੇ ਇੰਜੀ. ਜਸਪ੍ਰੀਤ ਸਿੰਘ ਸਰਾਂ (ਨਿਗਰਾਨ ਇੰਜੀਨੀਅਰ/ਐਸ.ਈ.) ਇੰਜੀ. ਕੁਲਵਿੰਦਰ ਸਿੰਘ (ਨਿਗਰਾਨ ਇੰਜੀਨੀਅਰ/ਐਸ.ਈ.) ਇੰਜੀ. ਸੁਰਜੀਤ ਸਿੰਘ (ਨਿਗਰਾਨ ਇੰਜੀਨੀਅਰ/ ਅਸ.ਈ.) ਇੰਜੀ. ਜਸਵਿੰਦਰ ਸਿੰਘ (ਨਿਗਰਾਨ ਇੰਜੀਨੀਅਰ/ਐਸ.ਈ.) ਅਤੇ ਹੋਰ ਉੱਚ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ, ਜਿਨ੍ਹਾਂ ਵਲੋਂ ਬੜੀ ਸ਼ਰਧਾ ਲਾਲ ਸੇਵਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਗੁਰਪ੍ਰੀਤ ਸਿੰਘ ਸੇਖੋਂ ਨੂੰ ਸਦਮਾ, ਪਤਨੀ ਸਵਰਗਵਾਸ ਅਗਲੀ ਖ਼ਬਰ ਟੈਕਸ ਦੇ ਮਾਮਲੇ ’ਚ ਧੋਖਾਧੜੀ ਕਰਨ ਵਾਲੇ ਕਾਰੋਬਾਰੀ ਖ਼ਿਲਾਫ਼ ਕੇਸ ਦਰਜ
Ad Position 24