08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਵਰਨਕਾਰ ਪਾਸੋਂ ਲੱਖਾਂ ਦੇ ਗਹਿਣੇ ਲੁੱਟਣ ਵਾਲਾ ਨੌਜਵਾਨ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ

Ad Position 21
No active advertisement
ਅਜੀਤ ਡੈਸਕ 30-06-2026
ਲੁਧਿਆਣਾ, 29 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਫਾ ਬਾਜ਼ਾਰ ਤੋਂ 9 ਜੂਨ ਨੂੰ ਸਵਰਨਕਾਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਨੌਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਕਿ ਜੱਜ ਨੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਇਸ ਸਬੰਧੀ ਏ.ਸੀ.ਪੀ. ਅਨਿਲ ਭਨੋਟ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਕਥਿਤ ਦੋਸ਼ੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਨੂੰ ਹੁਣ ਦਿੱਲੀ ਤੋਂ ਕਾਬੂ ਕੀਤਾ ਹੈ। ਕਥਿਤ ਦੋਸ਼ੀ ਹੋਰ ਵੀ ਕਈ ਥਾਵਾਂ ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਕਥਿਤ ਦੋਸ਼ੀ ਇਹ ਲੁੱਟ ਕਰਨ ਲਈ ਖਾਸ ਤੌਰ ’ਤੇ ਲੁਧਿਆਣਾ ਆਇਆ ਸੀ ਅਤੇ ਇਕ ਦਿਨ ਪਹਿਲਾਂ ਉਹ ਹੋਟਲ ਵਿਚ ਵੀ ਰੁਕਿਆ ਸੀ। ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ਮੁਹੰਮਦ ਅਸਫਰ ਵਜੋਂ ਕੀਤੀ ਗਈ ਹੈ, ਉਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਚੰਡੀਗੜ੍ਹ ਵਿਚ ਰਹਿ ਰਿਹਾ ਸੀ। 9 ਜੂਨ ਨੂੰ ਦੁਪਹਿਰ ਸਮੇਂ ਉਹ ਸਰਾਫਾ ਬਾਜ਼ਾਰ ਆਇਆ ਅਤੇ ਇੱਥੇ ਸਥਿਤ ਆਤਮ ਪ੍ਰਕਾਸ਼ ਭਸੀਨ ਨਾਮੀ ਸਵਰਨਕਾਰ ਪਾਸ ਗਿਆ ਅਤੇ ਉਨ੍ਹਾਂ ਨੂੰ ਸੋਨੇ ਦਾ ਹਾਰ ਦਿਖਾਉਣ ਲਈ ਕਿਹਾ। ਇਸ ਦੌਰਾਨ ਉੱਥੇ ਦੁਕਾਨਦਾਰ ਮੁਲਾਜ਼ਮ ਵੀ ਮੌਜੂਦ ਸੀ, ਪਰ ਕਥਿਤ ਦੋਸ਼ੀ ਨੇ ਉਸ ਨੂੰ ਬਹਾਨੇ ਨਾਲ ਪਾਣੀ ਲੈਣ ਲਈ ਭੇਜ ਦਿੱਤਾ। ਇਸ ਦੌਰਾਨ ਉਸ ਨੇ ਸਵਰਨਕਾਰ ਦਾ ਸੋਨੇ ਦਾ ਹਾਰ ਲੁੱਟ ਲਿਆ ਤੇ ਫਰਾਰ ਹੋ ਗਿਆ। ਹਾਰ ਦੀ ਕੀਮਤ 5 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਸੀ। ਹਾਲਾਂਕਿ ਸਵਰਨਕਾਰ ਨੇ ਉੱਥੇ ਰੌਲਾ ਵੀ ਪਾਇਆ ਪਰ ਇਹ ਕਥਿਤ ਦੋਸ਼ੀ ਉਥੋਂ ਫਰਾਰ ਹੋ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਸੀ। ਕਥਿਤ ਦੋਸ਼ੀ ਨੇ ਹਾਰ ਲੁੱਟਣ ਤੋਂ ਬਾਅਦ ਮੇਰਠ ਦੀ ਇਕ ਕੰਪਨੀ ਪਾਸ ਉਸ ਨੂੰ ਗਿਰਵੀ ਰੱਖ ਕੇ ਪੈਸੇ ਲੈ ਲਏ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਆਨਲਾਈਨ ਟਰੇਡਿੰਗ ਦਾ ਕੰਮ ਹੈ ਕਥਿਤ ਦੋਸ਼ੀ ਦੀ ਇਹ ਹਰਕਤ ਉੱਥੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਸੀ, ਜਿਸ ਆਧਾਰ ਤੇ ਪੁਲਿਸ ਵਲੋਂ ਉਸ ਦੀ ਸ਼ਨਾਖਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ ਪਲਸ ਪੋਲਿਓ ਮੁਹਿੰਮ ਨੇ ਫੜੀ ਰਫ਼ਤਾਰ ਅਗਲੀ ਖ਼ਬਰ 92 ਲੱਖ ਦੀ ਲਾਗਤ ਨਾਲ ਬਣੀ ਸੜਕ ਦੀ 5 ਦਿਨਾਂ ’ਚ ਹੀ ਖੁੱਲ੍ਹੀ ਪੋਲ-ਪਰਤਾਂ ਝੜਨ ਲੱਗੀਆਂ
Ad Position 24