06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਲਾਇਨ ਕਲੱਬ ਲੁਧਿਆਣਾ ਵੈਜੀਟੇਰੀਅਨ ਡਿਸਟ੍ਰਿਕਟ 321 ਐਫ ਨੇ ਜੰਗਲਾਤ ਉਤਸਵ ਮਨਾਇਆ

Ad Position 21
No active advertisement
ਅਜੀਤ ਡੈਸਕ 03-07-2026
ਲੁਧਿਆਣਾ, 2 ਜੁਲਾਈ (ਡਾ. ਤਰਲੋਚਨ ਸਿੰਘ)-ਲਾਇਨ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਜਿਲ੍ਹਾ 321 ਐਫ ਨੇ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਪੌਦੇ ਲਗਾਏ। ਇਸ ਮੌਕੇ ਲਾਇਨਂ ਕਲੱਬ ਲੁਧਿਆਣਾ ਵੈਜੀਟੇਰੀਅਨ ਦੇ ਪ੍ਰਧਾਨ ਲਾਇਨ ਜਤਿੰਦਰ ਠਾਕੁਰ, ਸਕੱਤਰ ਲਾਇਨ ਰੋਹਿਤ ਬਾਠਲਾ, ਖਜਾਨਚੀ ਜੀਵਨ ਲਾਲ ਠਾਕੁਰ ਦੇ ਨਾਲ ਪ੍ਰੋਜੈਕਟ ਡਾਇਰੈਕਟਰ ਲਾਇਨ ਸੁਭ੍ਵਾ ਸੋਂਧੀ ਅਤੇ ਪ੍ਰੋਜੈਕਟ ਕੋਆਰਡੀਨੇਟਰ ਐਮਜੇਐਫ ਲਾਇਨ ਮਨਜੀਤ ਸਿੰਘ ਅਰਨੇਜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪ੍ਰੋਫੈਸਰ ਰਾਕੇਸ਼ ਸ਼ਾਰਦਾ, ਪ੍ਰੋਜੈਕਟ ਕੋਆਰਡੀਨੇਟਰ ਆਈਸੀਏਆਰ ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੁਧਿਆਣਾ ਮੁੱਖ ਮਹਿਮਾਨ ਸਨ ਅਤੇ ਕਾਲਜ ਡਾਇਰੈਕਟਰ ਡਾ. ਬਲਵੰਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਬਲਵੰਤ ਸਿੰਘ ਨੇ ਕਾਲਜ ਕੈਂਪਸ ਵਿੱਚ ਆਯੋਜਿਤ ਵਣ ਮਹਾਂਉਤਸਵ ਵਿੱਚ ਹਿੱਸਾ ਲੈਣ ਲਈ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਹਮੇਸ਼ਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸਮੂਹ ਲਾਇਨਂ ਕਲੱਬ ਮੈਂਬਰਾਂ ਨੇ ਹਰੇ ਭਰੇ ਅਤੇ ਸਾਫ਼ ,ਸੁਥਰੇ ਕਾਲਜ ਕੈਂਪਸ ਦੀ ਸ਼ਲਾਘਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਖੋਹ ਕਰਕੇ ਭੱਜ ਰਹੇ ਲੁਟੇਰੇ ਦਾ ਲੋਕਾਂ ਨੇ ਚਾੜਿਆ ਕੁਟਾਪਾ ਅਗਲੀ ਖ਼ਬਰ ਸ਼ੱਕੀ ਹਲਾਤ ’ਚ ਭਰਜਾਈ ਆਪਣੇ ਨਾਬਾਲਗ ਦਿਉਰ ਨੂੰ ਲੈ ਕੇ ਹੋਈ ਫ਼ਰਾਰ
Ad Position 24
No active advertisement