ਡੇਹਲੋਂ, 5 ਜੁਲਾਈ (ਅੰਮ੍ਰਿਤਪਾਲ ਸਿੰਘ ਕੈਲੇ)-ਸਵਰਗੀ ਪਹਿਲਵਾਨ ਮਲਕੀਤ ਸਿੰਘ ਗਰਚਾ ਨਮਿਤ ਸ਼ਰਧਾਂਜਲੀ ਸਮਾਗਮ ਪਿੰਡ ਢੰਡਾਰੀ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਇਆ, ਜਿਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ - ਸਮਾਜਿਕ ਜਥੇਬੰਦੀਆਂ, ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸਾਕ-ਸੰਬੰਧੀਆਂ ਨੇ ਸ਼ਿਰਕਤ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਪੰਜਾਬ ਨਹਿਰੀ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ, ਅੰਮ੍ਰਿਤਪਾਲ ਸਿੰਘ ਗਰਚਾ, ਬਲਦੀਪ ਸਿੰਘ ਪ੍ਰਿੰਸ ਗਰਚਾ ਦੇ ਸਵਰਗੀ ਪਿਤਾ ਪਹਿਲਵਾਨ ਮਲਕੀਤ ਸਿੰਘ ਗਰਚਾ ਦੇ ਸ਼ਰਧਾਂਜਲੀ ਸਮਾਗਮ ਸਮੇਂ ਅਜਮੇਰ ਸਿੰਘ ਮਾਛੀਵਾੜਾ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਜਨਮ ਤੇ ਮੌਤ ਵਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦੀ ਅਪੀਲ ਕੀਤੀ। ਸ਼ਰਧਾਂਜਲੀ ਸਮਾਗਮ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਪੰਜਾਬ ਬਰਿੰਦਰ ਕੁਮਾਰ ਗੋਇਲ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵਲੋਂ ਭੇਜੇ ਸੋਗ ਮਤੇ ਪੜੇ ਗਏ। ਸ਼ਰਧਾਂਜਲੀ ਸਮਾਗਮ ਸਮੇਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਸੁਰਿੰਦਰਪਾਲ ਸਿੰਘ ਤਾਜਪੁਰੀ, ਈਸ਼ਵਰਜੋਤ ਸਿੰਘ ਚੀਮਾ, ਮਨਿੰਦਰਪਾਲ ਸਿੰਘ ਮਨੀ ਗਰੇਵਾਲ, ਨੇਵੀ ਜੌਹਲ, ਸ਼ੇਰ ਸਿੰਘ ਗਰਚਾ, ਸਰਬਜੀਤ ਸਿੰਘ ਗਰਚਾ, ਜਸਵਿੰਦਰ ਸਿੰਘ ਵੀਰੂ, ਤੇਜਿੰਦਰ ਸਿੰਘ ਕੂਨਰ, ਹਲਕਾ ਇੰਚਾਰਜ ਜਸਪਾਲ ਸਿੰਘ ਗਿਆਸਪੁਰਾ, ਪਹਿਲਵਾਨ ਮੇਜਰ ਸਿੰਘ ਘੁੰਗਰਾਣਾ, ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਚਾਚਾ ਬਚਿੱਤਰ ਸਿੰਘ ਬੈਂਸ, ਮਿਲਕ ਪਲਾਂਟ ਦੇ ਸਾਬਕਾ ਡਾਇਰੈਕਟਰ ਤੇਜਿੰਦਰ ਸਿੰਘ ਲਾਡੀ ਜੱਸੜ, ਗੁਰਵਿੰਦਰ ਸਿੰਘ ਈਸੜੂ, ਕੌਂਸਲਰ ਕਮਲਜੀਤ ਸਿੰਘ ਬੋਪਾਰਾਏ, ਸਾਬਕਾ ਕੌਂਸਲਰ ਪਰਮਜੀਤ ਸਿੰਘ ਟੋਨਾ, ਭਾਜਪਾ ਆਗੂ ਗੁਰਬੀਰ ਸਿੰਘ ਗਰਚਾ, ਹਲਕਾ ਇੰਚਾਰਜ ਨਕੋਦਰ ਰਾਜਕਮਲ ਸਿੰਘ, ਨਹਿਰੀ ਵਿਭਾਗ ਐੱਸ. ਈ. ਹਰਜੋਤ ਸਿੰਘ ਵਾਲੀਆ, ਐੱਸ. ਈ. ਅਮਰਿੰਦਰ ਸਿੰਘ ਪੰਧੇਰ, ਐੱਸ. ਈ. ਰਾਜਿੰਦਰ ਘਈ, ਐੱਸ. ਈ. ਆਸ਼ੂਤੋਸ਼, ਐੱਸ. ਈ. ਰਮਨਦੀਪ ਸਿੰਘ ਬੈਂਸ, ਐਕਸੀਅਨ ਸੰਦੀਪ ਸਿੰਘ ਮਾਂਗਟ, ਐਕਸੀਅਨ ਜੋਬਨਪ੍ਰੀਤ ਸਿੰਘ, ਐਕਸੀਅਨ ਰਮਨ ਮਾਨ, ਐਕਸੀਅਨ ਜਗਮੀਤ ਸਿੰਘ ਪਾਕੁਰ, ਐੱਸ. ਈ. ਪਰਮਵੀਰ ਸਿੰਘ ਸੇਖੋਂ, ਅਸਿਸਟੈਂਟ ਐੱਸ. ਈ. ਪਾਵਰਕਾਮ ਹਰਪ੍ਰੀਤ ਸਿੰਘ ਸੰਧੂ, ਐਕਸੀਅਨ ਬਲਤੇਜ ਸਿੰਘ ਗਰੇਵਾਲ, ਐਕਸੀਅਨ ਰਜਿਤ ਗਰੋਵਰ, ਐਕਸੀਅਨ ਪੁਨੀਤ ਸ਼ਰਮਾ, ਐਕਸੀਅਨ ਸਰਬਜੀਤ ਸਿੰਘ, ਐਕਸੀਅਨ ਪ੍ਰਭਲੀਨ ਸਿੰਘ ਧੰਜੂ, ਐਕਸੀਅਨ ਪੁਨੀਤ ਸ਼ਰਮਾ, ਐਕਸੀਅਨ ਦਮਨਦੀਪ ਸਿੰਘ, ਐਕਸੀਅਨ ਤੁਸ਼ਾਰ ਗੋਇਲ, ਐਕਸੀਅਨ ਕੈਪਟਨ ਰੰਧਾਵਾ, ਐਕਸੀਅਨ ਕੁਲਜਿੰਦਰ ਸਿੰਘ ਝੱਜ, ਐਕਸੀਅਨ ਹਰਸ਼ਾਂਤ ਵਰਮਾ, ਐਕਸੀਅਨ ਜਗਪ੍ਰੀਤ ਸਿੰਘ ਗਰੇਵਾਲ, ਐਕਸੀਅਨ ਜਸਪ੍ਰੀਤ ਸਿੰਘ ਸਮੇਤ ਨਹਿਰੀ ਵਿਭਾਗ ਵਲੋਂ ਐੱਸ. ਡੀ. ਓਜ਼, ਜੇ. ਈ. ਅਤੇ ਵੱਡੀ ਗਿਣਤੀ ਵਿਚ ਸਾਕ-ਸੰਬੰਧੀਆਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਗਰਚਾ ਪਰਿਵਾਰ ਵਲੋਂ ਸਵਰਗੀ ਪਹਿਲਵਾਨ ਮਲਕੀਤ ਸਿੰਘ ਗਰਚਾ ਦੀ ਯਾਦ ਵਿਚ ਵੱਖ-ਵੱਖ ਗੁਰਧਾਮਾਂ, ਮੰਦਿਰ, ਸਰਕਾਰੀ ਸਕੂਲ ਸਮੇਤ ਸੰਸਥਾਵਾਂ ਨੂੰ ਨਕਦ ਰਾਸ਼ੀ ਦਾਨ ਵਿੱਚ ਦਿੱਤੀ ਗਈ।ਅੰਤ ਵਿਚ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਵਲੋਂ ਸਮਾਗਮ ਦੌਰਾਨ ਪੁੱਜੇ ਵੱਖ-ਵੱਖ ਆਗੂਆਂ ਤੇ ਸਾਕ-ਸੰਬੰਧੀਆਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ।