08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਨੈਕਪ੍ਰੋ ਲੀਡਰਜ਼ ਮੀਟ ’ਚ ਕੀਤਾ ਵਰਲਡ ਸਨੈਕਪ੍ਰੋ ਐਕਸਪੋ ਅਤੇ ਕਾਨਫ਼ਰੰਸ ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-07-2026
ਲੁਧਿਆਣਾ, 5­ ਜੁਲਾਈ (ਅ. ਬ.)-ਸਥਾਨਕ ਹੋਟਲ ਵਿਖੇ ਸਨੈਕਪ੍ਰੋ ਲੀਡਰਜ਼ ਮੀਟ ਵਿਚ ਫੂਡ ਬੇਵਰੇਜ ਪੈਕਜਿੰਗ ਅਤੇ ਡਿਸਟ੍ਰੀਬਿਊਸ਼ਨ ਖੇਤਰ ਨਾਲ ਸੰਬੰਧਿਤ ਵੱਡੀ ਗਿਣਤੀ ‘’ਚ ਸੰਸਥਾਪਕਾਂ, ਡਾਇਰੈਕਟਰਾਂ ਅਤੇ ਸੀਨੀਅਰ ਉਦਮੀਆਂ ਨੇ ਹਿੱਸਾ ਲਿਆ। ਇਸ ਮਿਲ਼ਨੀ ਦੌਰਾਨ ਸੰਬੋਧਨ ਕਰਦਿਆਂ ਸਮਾਗਮ ਦੇ ਪ੍ਰਬੰਧਕ ਨਿਤਿਨ ਕੁਮਾਰ ਨੇ ਕਿਹਾ ਕਿ 3 ਤੋਂ ਲੈ ਕੇ 5 ਦਸੰਬਰ ਤੱਕ ਉਹ ਇਹਨਾਂ ਸਾਰੇ ਕਾਰੋਬਾਰਾਂ ਨਾਲ ਸੰਬੰਧਿਤ ਸਨੈਕਪ੍ਰੋ ਐਕਸਪੋ ਅਤੇ ਕਾਨਫ਼ਰੰਸ ਕਰਨ ਜਾ ਰਹੇ ਹਨ, ਜੋ ਲੁਧਿਆਣਾ ਦੇ ਐਗਜੀਬਿਸ਼ਨ ਹਾਲ ਵਿਚ ਲੱਗੇਗੀ। ਸਮਾਗਮ ਦੌਰਾਨ ਲਾਇਲਜੀ ਫੂਡਜ਼ ਦੇ ਨਿਰਦੇਸ਼ਕ ਅਤੇ ਸੰਸਥਾਪਕ ਰੋਹਿਤ ਖਰਬੰਦਾ, ਡਾ: ਕੁੰਵਰ ਉਂਕਾਰ ਸਿੰਘ ਨਰੂਲਾ, ਅਮਰਵੀਰ ਸਿੰਘ, ਹਰਕੇਸ਼ ਮਿੱਤਲ ਸਮੇਤ ਇਸ ਉਦਯੋਗ ਨਾਲ ਸੰਬੰਧਿਤ ਕਾਰੋਬਾਰੀ ਉਚੇਚੇ ਤੌਰ ‘’ਤੇ ਪਹੁੰਚੇ ਸਨ। ਇਸ ਮੌਕੇ ਨਿਤਿਨ ਕੁਮਾਰ ਨੇ ਕਿਹਾ ਕਿ ਇਸ ਐਕਸਪੋ ਦਾ ਮੰਤਵ ਸਬੰਧਿਤ ਕਾਰੋਬਾਰੀਆਂ ਨੂੰ ਇਕ ਪਲੇਟਫ਼ਾਰਮ ‘’ਤੇ ਇਕੱਠੇ ਕਰਕੇ ਆਪਣੇ ਉਦਯੋਗ ਨੂੰ ਕਿਵੇਂ ਬੇਹਤਰ ਬਣਾਇਆ ਜਾ ਸਕਦਾ ਹੈ, ਜਿਸ ਦੇ ਵਿਸਥਾਰ ਲਈ ਦੂਜੇ ਕਾਰੋਬਾਰੀਆਂ ਦੇ ਸੰਪਰਕ ਵਿਚ ਆ ਕੇ ਆਪਣੇ ਕਾਰੋਬਾਰ ਵਿਚ ਵਾਧਾ ਕਰ ਸਕਣ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਇਕਜੁੱਟ ਹੋ ਕਿ ਮੁਕਾਬਲਾ ਕਰਨ ਦੇ ਯੋਗ ਬਣ ਸਕਣ।
Ad Position 22
No active advertisement
ਪਿਛਲੀ ਖ਼ਬਰ ਖੱਤਰੀ-ਅਰੋੜਾ ਪਰਿਵਾਰ ਵਲੋਂ ਹਰ ਸ਼ਹਿਰ ’ਚ ਕਰਵਾਏ ਜਾਣਗੇ ਸਮਾਜਿਕ ਸਮਾਗਮ-ਰੋਹਿਤ ਧੀਰ ਅਗਲੀ ਖ਼ਬਰ ਆਪ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਲੋਕ ਚੋਣਾਂ ਦੌਰਾਨ ਦੇਣਗੇ- ਸਾਬਕਾ ਜੱਜ ਸਿੰਮਕ
Ad Position 24