06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਭਾਈ ਸਾਹਿਬ ਭਾਈ ਰਣਧੀਰ ਸਿੰਘ ਲਾਇਬ੍ਰੇਰੀ ਵਿਖੇ ਪੁਸਤਕਾਂ ਪੜ੍ਹਨ ਦੀ ਪ੍ਰੇਰਨਾ ਸੰਬੰਧੀ ਭਾਸ਼ਨ

Ad Position 21
No active advertisement
ਅਜੀਤ ਡੈਸਕ 07-07-2026
ਲੁਧਿਆਣਾ, 6 ਜੁਲਾਈ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ, ਲੁਧਿਆਣਾ ਵਲੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਲਾਇਬ੍ਰੇਰੀ ਨਾਰੰਗਵਾਲ ਵਿਖੇ ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀਆਂ ਦੀ ਇੰਟਰਨਸ਼ਿਪ ਸੰਬੰਧੀ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸਕੱਤਰ ਕੇ. ਸਾਧੂ ਸਿੰਘ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਸੰਬੰਧੀ ਭਾਵਪੂਰਤ ਭਾਸ਼ਣ ਦਿੱਤੇ। ਇਹ ਪ੍ਰੋਗਰਾਮ ਨਵੀਂ ਸਿੱਖਿਆ ਨੀਤੀ ਅਨੁਸਾਰ ਵਿਦਿਆਰਥੀਆਂ ਨੂੰ ਕਲਾਸ ਰੂਮ ਦੇ ਨਾਲ ਨਾਲ ਵਿਹਾਰਕ ਸਿੱਖਿਆ ਦੇਣ ਸੰਬੰਧੀ ਕੀਤਾ ਜਾ ਰਿਹਾ ਹੈ। 6 ਜੁਲਾਈ ਤੋਂ 10 ਜੁਲਾਈ ਤੱਕ ਅਕਾਦਮੀ ਲੇਖਕਾਂ, ਵਿਦਵਾਨਾਂ ਦਾ ਪ੍ਰਬੰਧ ਕਰਕੇ ਦੇਵੇਗੀ, ਜੋ ਨਾਰੰਗਵਾਲ ਲਾਇਬ੍ਰੇਰੀ ਵਿਚ ਜਾ ਕੇ ਵਿਦਿਆਰਥੀਆਂ ਨੂੰ ਪੁਸਤਕਾਂ ਪੜ੍ਹਨ ਸੰਬੰਧੀ ਪ੍ਰੇਰਨਾ ਦੇਣਗੇ। ਇਸ ਸੰਬੰਧ ਵਿਚ ਪਹਿਲੇ ਦਿਨ ਦੋ ਉਪਰੋਕਤ ਵਿਦਵਾਨ ਲਾਇਬ੍ਰੇਰੀ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਤਰੀਕੇ ਨਾਲ ਸੰਬੋਧਨ ਕੀਤਾ। ਕੇ. ਸਾਧੂ ਸਿੰਘ ਨੇ ਪ੍ਰੇਰਣਾਦਾਇਕ ਗੱਲ ਕਰਦਿਆਂ ਪੁਸਤਕਾਂ ਤੇ ਵਿਸ਼ੇਸ਼ ਕਰਕੇ ਸਵੈਜੀਵਨੀਆਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਡਾ. ਪੰਧੇਰ ਨੇ ਕਿਹਾ ਕਿ ਸਾਨੂੰ ਪੁਸਤਕਾਂ, ਸੋਸ਼ਲ ਮੀਡੀਆ ਅਤੇ ਮਸ਼ੀਨੀ ਬੁੱਧੀਮਾਨਤਾ ਵਰਗੀ ਕਿਸੇ ਵੀ ਤਕਨੀਕ ਨੂੰ ਬੜੇ ਧਿਆਨ ਨਾਲ ਚੁਨੌਤੀ ਸਮਝ ਕੇ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ। ਕਈ ਪੁਸਤਕਾਂ ਸੇਧ ਦੇਣ ਦੀ ਥਾਂ ’ਤੇ ਉਲਟੇ ਰਸਤੇ ਵੀ ਪਾਉਂਦੀਆਂ ਹਨ। ਸਾਨੂੰ ਪੁਸਤਕਾਂ ਦੇ ਨਾਲ ਨਾਲ ਸਾਡੇ ਆਲੇ ਦੁਆਲੇ ਵਿਸ਼ੇਸ਼ ਕਰਕੇ ਪਿੰਡਾਂ ਦੇ ਪੰਜਾਬੀ ਸਭਿਆਚਾਰਕ ਵਿਰਸੇ ਨਾਲ ਜੁੜ ਕੇ ਭਵਿੱਖ ਦਾ ਸਮਾਜ ਉਸਾਰਨਾ ਚਾਹੀਦਾ ਹੈ। ਇਸ ਮੌਕੇ ’ਤੇ ਦੋਨਾਂ ਲੇਖਕਾਂ ਦਾ ਲਾਇਬ੍ਰੇਰੀ ਦੇ ਪ੍ਰਬੰਧਕ ਪਰਮਜੀਤ ਸਿੰਘ, ਮਦਨ ਲਾਲ ਸ਼ਰਮਾ ਅਤੇ ਡਾ. ਮਨਦੀਪ ਕੌਰ ਨੇ ਸਵਾਗਤ ਕੀਤਾ ਅਤੇ ਇਸ ਕਾਰਜ ਲਈ ਵਿਦਿਆਰਥੀਆਂ ਦੇ ਰੂ-ਬਰੂ ਹੋਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਾਰੀ ਮਾਤਰਾ ਵਿਚ ਗਾਂਜਾ ਅਤੇ ਨਕਦੀ ਸਮੇਤ ਮਾਂ ਪੁੱਤਰ ਕਾਬੂ ਅਗਲੀ ਖ਼ਬਰ ਅਨੁਵਰਤ ਸਕੂਲ ਨੇ ਵਾਤਾਵਰਨ ਸੰਬੰਧੀ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ
Ad Position 24
No active advertisement