ਜਗਰਾਉਂ, 6 ਜੁਲਾਈ (ਵਿਨੋਦ ਕੁਮਾਰ)-ਅਨੁਵਰਤ ਵਿਸ਼ਵ ਭਾਰਤੀ ਸੁਸਾਇਟੀ ਦੀ ਸਰਪ੍ਰਸਤੀ ਹੇਠ ਅਨੁਵਰਤ ਕਮੇਟੀ ਨੇ ਜਗਰਾਉਂ ਦੇ ਅਨੁਵਰਤ ਪਬਲਿਕ ਸੀ.ਐੱਸ. ਸਕੂਲ ਵਿਖੇ ‘ਮੇਰਾ ਪੌਦਾ, ਅਨੁਵਰਤ ਨਾਲ’ ਵਾਤਾਵਰਣ ਜਾਗਰੂਕਤਾ ਮੁਹਿੰਮ ਅਤੇ ਅਨੁਵਰਤ ਰਚਨਾਤਮਕਤਾ ਮੁਕਾਬਲੇ 2026 ਸ਼ੁਰੂ ਕੀਤੇ। ਚੇਅਰਮੈਨ ਪ੍ਰਵੀਨ ਜੈਨ ਨੇ ਕਿਹਾ ਕਿ ਮੁਕਾਬਲਿਆਂ ਦਾ ਥੀਮ ‘ਸਾਡੀ ਤਾਕਤ, ਸਾਡਾ ਪਰਿਵਾਰ’ ਭਵਿੱਖ ਦੀਆਂ ਪੀੜ੍ਹੀਆਂ ਨੂੰ ਪ੍ਰਾਚੀਨ ਅਤੇ ਅਮੀਰ ਸੱਭਿਆਚਾਰ ਨਾਲ ਜੋੜਨ ਅਤੇ ਪਰਿਵਾਰ ਦੀ ਮਹੱਤਤਾ ਨੂੰ ਸਮਝਣ ਲਈ ਇੱਕ ਸਕਾਰਾਤਮਕ ਯਤਨ ਹੈ। ਕਮੇਟੀ ਦੇ ਪ੍ਰਧਾਨ ਰਾਜਪਾਲ ਜੈਨ ਨੇ ਕਿਹਾ ਕਿ ‘ਮੇਰਾ ਪੌਦਾ, ਨਾਲ ਅਨੁਵਰਤ’ ਲਗਾਉਣ ਦਾ ਉਦੇਸ਼ ਬੱਚਿਆਂ ਨੂੰ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਬਾਰੇ ਸਿੱਖਿਅਤ ਕਰਨਾ ਹੈ, ਇੱਕ ਹਰੇ ਅਤੇ ਸੁਰੱਖਿਅਤ ਭਵਿੱਖ ਦੀ ਨੀਂਹ ਰੱਖਣਾ ਹੈ। ਇਸ ਮੌਕੇ ਚੇਅਰਮੈਨ ਜਨਕ ਰਾਜ ਜੈਨ, ਲਲਿਤ ਜੈਨ ਸਕੱਤਰ, ਵਿਨੋਦ ਜੈਨ, ਦਿਨੇਸ਼ ਜੈਨ,ਰੋਜ਼ੀ ਗੋਇਲ, ਸ਼ਸ਼ੀ ਭੂਸ਼ਣ ਜੈਨ, ਕੈਪਟਨ ਨਰੇਸ਼ ਵਰਮਾ ਨੇ ਸੰਬੋਧਨ ਕਰਦਿਆਂ ਅਨੁਵਰਤ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਇਰੈਕਟਰ ਅਮਰਜੀਤ ਕੌਰ, ਪ੍ਰਿੰ: ਗੋਲਡੀ ਜੈਨ, ਸਕੱਤਰ ਪੂਜਾ ਜੈਨ, ਸੁਧੀਰ ਝਾਜੀ, ਨਰੇਸ਼ ਗੁਪਤਾ, ਗੁਰਪ੍ਰੀਤ ਸਿੰਘ, ਅਰਵਿੰਦ ਟਾਂਗਰੀ, ਸਰੋਜ ਦੁਰੇਜਾ, ਰਾਜਿੰਦਰ ਜੈਨ, ਵੈਭਵ ਜੈਨ, ਰਿਪਨ ਜੈਨ, ਹਿਮਾਂਸ਼ੂ ਜੈਨ, ਗੁਰਕੀਰਤ ਸਿੰਘ ਆਦਿ ਹਾਜ਼ਰ ਸਨ।