ਲੁਧਿਆਣਾ, 6 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਕਾਫ਼ਲੇ ਵਿਚ ਉਸ ਵੇਲੇ ਵੱਡਾ ਵਾਧਾ ਹੋਇਆ, ਜਦੋਂ ਆਤਮ ਨਗਰ ਵਿਧਾਨ ਸਭਾ ਹਲਕੇ ਵਿਚ ਢੰਡ ਪੈਲੇਸ, ਡਾਬਾ ਰੋਡ ਵਿਖੇ ਰੱਖੇ ਪ੍ਰੋਗਰਾਮ ਦੌਰਾਨ ਕਈ ਆਗੂ ਆਪਣੇ ਸਾਥੀਆਂ ਸਮੇਤ ਪਾਰਟੀ ਵਿਚ ਸ਼ਾਮਿਲ ਹੋ ਗਏ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ, ਸੀਨੀਅਰ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਣੇ ਪਾਰਟੀ ਦੇ ਸਮੂਹ ਸੀਨੀਅਰ ਆਗੂਆਂ ਵਲੋਂ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਸਿੰਘ ਬੈਂਸ, ਮਨਦੀਪ ਸਿੰਘ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਦਾ ਗਰਮ ਜੋਸ਼ੀ ਨਾਲ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਸਵਾਗਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪਾਰਟੀ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਇਕ ਲਹਿਰ ਬਣ ਚੁੱਕੀ ਹੈ। ਵਿਧਾਇਕ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਇਕੋ-ਇਕ ਖੇਤਰੀ ਪਾਰਟੀ ਹੈ, ਜਿਸ ਉਪਰ ਪੰਜਾਬ ਦੇ ਲੋਕ ਭਰੋਸਾ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਪਾਰਟੀ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੋਚ ਰੱਖਣ ਵਾਲੇ ਆਗੂਆਂ ਤੇ ਵਰਕਰਾਂ ਦਾ ਵੀ ਪਾਰਟੀ ਵਿਚ ਸਵਾਗਤ ਹੈ। ਆਉਂਦੇ ਦਿਨਾਂ ਦੌਰਾਨ ਹੋਰ ਵੀ ਲੋਕ ਪਾਰਟੀ ਦਾ ਹਿੱਸਾ ਬਣਦੇ ਨਜ਼ਰ ਆਉਣਗੇ। ਇਸ ਦੌਰਾਨ ਪਾਰਟੀ ਦੇ ਮੁੱਖ ਬੁਲਾਰੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪਰਮਜੀਤ ਸਿੰਘ ਜੌਹਲ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਪਾਰਟੀ ਵਿਚ ਤਰਲੋਚਨ ਸਿੰਘ ਬੈਂਸ, ਸੁਖਵਿੰਦਰ ਬੈਂਸ, ਮਨਦੀਪ ਸਿੰਘ ਬੈਂਸ ਆਪਣੇ ਸਾਥੀਆਂ ਜਸਵਿੰਦਰ ਸਿੰਘ ਆਤਮ ਨਗਰ, ਦਲਜੀਤ ਸਿੰਘ ਆਤਮ ਨਗਰ, ਮਨਦੀਪ ਸਿੰਘ, ਜਗਦੀਪ ਸਿੰਘ, ਜਸਵਿੰਦਰ ਸਿੰਘ ਰਣਜੀਤ ਨਗਰ, ਅਜੀਤ ਸਿੰਘ ਰਣਜੀਤ ਨਗਰ, ਗੁਰਜੀਤ ਸਿੰਘ ਕੋਟ ਮੰਗਲ ਸਿੰਘ, ਕੁਲਵਿੰਦਰ ਸਿੰਘ ਕੋਟ ਮੰਗਲ ਸਿੰਘ, ਸਤਵੀਰ ਸਿੰਘ ਗਿੱਲ, ਇੰਦਰਜੀਤ ਸਿੰਘ ਕਰਤਾਰ ਚੌਕ, ਇਕਵਿੰਦਰ ਸਿੰਘ ਫ਼ਤਿਹ ਸਿੰਘ ਨਗਰ, ਸਤਨਾਮ ਸਿੰਘ ਗੁਰਪਾਲ ਨਗਰ ,ਪਰਮਿੰਦਰ ਸਿੰਘ ਕਰਤਾਰ ਚੌਕ, ਇੰਦਰਜੀਤ ਸਿੰਘ ਜਨਤਾ ਨਗਰ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਨਾਲ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਪ੍ਰਿਥੀਪਾਲ ਸਿੰਘ ਬਟਾਲਾ ਆਬਜ਼ਰਵਰ ਜ਼ਿਲ੍ਹਾ ਲੁਧਿਆਣਾ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਸਟੇਜ ਦੀ ਕਾਰਵਾਈ ਪਾਰਟੀ ਦੇ ਸੀਨੀਅਰ ਆਗੂ ਰਛਪਾਲ ਸਿੰਘ ਪਮਾਲ ਵਲੋਂ ਚਲਾਈ ਗਈ। ਇਸ ਮੌਕੇ ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਹਲਕਾ ਜਗਰਾਉਂ, ਸੰਦੀਪ ਸਿੰਘ ਰੁਪਾਲੋਂ ਬੁਲਾਰਾ, ਹਰਪਾਲ ਸਿੰਘ ਕੋਹਲੀ, ਹਨੀ ਸਿੰਗਲਾ ਸੀਨੀਅਰ ਆਗੂ, ਪ੍ਰਭਜੋਤ ਸਿੰਘ ਰਾਹੋਂ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ, ਐਡਵੋਕੇਟ ਇੰਦਰਜੀਤ ਸਿੰਘ, ਬਾਬਾ ਸੁਰਿੰਦਰ ਸਿੰਘ ਮੁੱਲਾਂਪੁਰ ਆਦਿ ਨੇ ਵੀ ਸੰਬੋਧਨ ਕੀਤਾ । ਸਮਾਗਮ ਵਿਚ ਮਲਕੀਤ ਸਿੰਘ ਬੱਲ ਹੰਬੜਾਂ, ਹਰਭਜਨ ਸਿੰਘ ਇਆਲੀ, ਬਲਰਾਜ ਸਿੰਘ ਧਾਲੀਵਾਲ, ਬਾਬਾ ਹਰਜੀਤ ਸਿੰਘ ਰਾਏਕੋਟ, ਹਰਜੀਤ ਸਿੰਘ ਪੱਖੋਵਾਲ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਦਾਨਿਸ਼ ਕਪੂਰ, ਮਨਜੋਤ ਸਿੰਘ ਜੱਸ, ਬੀਬੀ ਹਰਪ੍ਰੀਤ ਕੌਰ ਅਕਾਲਗੜ੍ਹ ਜੁਆਇੰਟ ਸੈਕਟਰੀ ਮਹਿਲਾ ਵਿੰਗ, ਇੰਦਰਜੀਤ ਸਿੰਘ ਲੁਹਾਰਾ, ਨਰਿੰਦਰ ਸਿੰਘ ਅਕਾਲਗੜ੍ਹ, ਕੁਲਦੀਪ ਸਿੰਘ ਭਿੱਟੇਵੱਢ, ਰਾਜਵੀਰ ਸਿੰਘ ਪਮਾਲ, ਸੁਖਵਿੰਦਰ ਸਿੰਘ ਪਮਾਲ, ਹਰਮੀਤ ਸਿੰਘ ਲੁਧਿਆਣਾ, ਕੁਲਦੀਪ ਸਿੰਘ ਕੋਹਲੀ, ਮਨਜੀਤ ਸਿੰਘ ਚਾਵਲਾ, ਹਰਪ੍ਰੀਤ ਸਿੰਘ ਦੁੱਗਰੀ, ਗੁਰਦੇਵ ਸਿੰਘ ਜਵੱਦੀ, ਹਰਪ੍ਰੀਤ ਸਿੰਘ ਧਾਂਦਰਾ, ਸੋਨੂੰ ਚੀਮਾ, ਬਾਬਾ ਪ੍ਰਗਟ ਸਿੰਘ (ਅਰਬਾਂ ਖਰਬਾਂ ਤਰਨਾ ਦਲ) ਜ਼ਿਲ੍ਹਾ ਜਲੰਧਰ, ਵਿਕਰਮਜੀਤ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੀਤ ਸਿੰਘ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਇਕਬਾਲ ਸਿੰਘ, ਗੁਰਦੀਪ ਸਿੰਘ, ਜਗਦੀਪ ਸਿੰਘ, ਰਾਜਾ ਜਬਾਲ, ਜਸਕਰਨ ਸਿੰਘ ਬੈਂਸ, ਸਤਵੀਰ ਸਿੰਘ, ਹਰਜੋਤ ਸਿੰਘ, ਹਰਜਸ ਸਿੰਘ, ਅੰਸ਼ਵੀਰ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਰਾਜਦੀਪ ਸਿੰਘ, ਗੁਰਪ੍ਰਤਾਪ ਸਿੰਘ, ਅੰਕਿਤ ਸ਼ਰਮਾ, ਗੌਰਵ, ਆਦੇਸ਼ ਪ੍ਰਤਾਪ ਸਿੰਘ, ਇੰਦਰਜੀਤ ਸਿੰਘ, ਇਰਵਿੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ ਵੀ ਮੌਜੂਦ ਰਹੇ।