10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਗਰ ਨਿਗਮ ਦੇ ਇੰਜੀਨੀਅਰਿੰਗ ਵਿੰਗ ’ਚ ਫੇਰਬਦਲ, ਐਸ.ਡੀ.ਓ. ਤੇ ਜੇ ਈਜ਼ ਨੂੰ ਮਿਲੇ ਨਵੇਂ ਕਾਰਜ ਖੇਤਰ

Ad Position 21
No active advertisement
ਅਜੀਤ ਡੈਸਕ 08-07-2026
ਲੁਧਿਆਣਾ, 7 ਜੁਲਾਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਵਿਕਾਸ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਨੇਪਰੇ ਚਾੜ੍ਹਨ ਦੇ ਟੀਚੇ ਨਾਲ ਨਗਰ ਨਿਗਮ ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿੰਗ ਵਿਚ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ। ਸੰਯੁਕਤ ਕਮਿਸ਼ਨਰ (ਏ) ਵਲੋਂ ਜਾਰੀ ਹੁਕਮਾਂ ਅਨੁਸਾਰ ਕਈ ਐਸਡੀੳ ਅਤੇ ਜੂਨੀਅਰ ਇੰਜੀਨੀਅਰਾਂ ਨੂੰ ਨਵੇਂ ਕਾਰਜ ਖੇਤਰ ਦਿੱਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਐਸਡੀੳ ਸਿਮਰਨਜੀਤ ਸਿੰਘ ਨੂੰ ਸਭ ਤੋ ਵੱਡਾ ਕਾਰਜ ਖੇਤਰ ਸੌਂਪਿਆ ਗਿਆ ਹੈ। ਉਨ੍ਹਾਂ ਨੂੰ ਵਾਰਡ ਨੰਬਰ 9, 10, 30 ਅਤੇ 74 ਤੋ 85 ਤੱਕ ਦੇ ਕਈ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਐਸਡੀੳ ਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਸਬ ਜੋਨ ਬੀ-4 ਅਤੇ ਜੋਨ ਡੀ- (ਬੀ-4) ਦਾ ਕਾਰਜਭਾਰ ਦਿੱਤਾ ਗਿਆ ਹੈ। ਇਸਤੋ ਇਲਾਵਾ ਐਰਡੀੳ ਮਨਵਿੰਦਰ ਸਿੰਘ ਨੂੰ ਆਪਣੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ ਹਾਟ ਮਿਕਸ ਪਲਾਂਟ ਦਾ ਵਾਧੂ ਕਾਰਜਭਾਰ ਵੀ ਦਿੱਤਾ ਗਿਆ ਹੈ। ਜਦਕਿ ਆਊਟਸੋਰਸ ਐਸਡੀੳ ਅੰਸ਼ੁਲ ਗਰਚਾ ਨੂੰ ਵਾਰਡ ਨੰਬਰ 61 ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇਈ ਪੱਧਰ ਤੇ ਵੀ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਹਨ। ਜੇਈ ਅੰਕੁਸ਼ ਸ਼ਰਮਾ ਨੂੰ ਸਬ ਜੋਨ ਬੀ-4 ਅਤੇ ਜੇਈ ਭੁਪਿੰਦਰ ਸਿੰਘ ਨੂੰ ਸਬ- ਜੋਨ ਬੀ-2 ਦਾ ਕਾਰਜਭਾਰ ਦਿੱਤਾ ਗਿਆ ਹੈ। ਇਸਤੋ ਇਲਾਵਾ ਟੈਕਸ ਸ਼ਾਖਾ ਦੇ ਮੁੱਖੀ ਵਿਵੇਕ ਵਰਮਾ ਨੂੰ ਜੋਨ ਏ ਅਤੇ ਡੀ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ। ਨਗਰ ਨਿਗਮ ਪ੍ਰਸ਼ਾਸਨ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਕਾਰਜ ਖੇਤਰਾਂ ਦਾ ਚਾਰਜ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਕਾਲੋਨੀ ਬਣਾਉਣ ਵਾਲੇ ਪਤੀ-ਪਤਨੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਮੇਅਰ ਇੰਦਰਜੀਤ ਕੌਰ ਨੇ ਤਾਜਪੁਰ ਰੋਡ ’ਤੇ ਸੀਵਰੇਜ ਯੋਜਨਾ ਦਾ ਲਿਆ ਜਾਇਜ਼ਾ
Ad Position 24