15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਲਾਡੋਵਾਲ ਟੋਲ ਪਲਾਜ਼ਾ ਦੇ ਟੋਲ ਦਰਾਂ ਵਿਚ ਹੋਇਆ ਵਾਧਾ

Ad Position 21
No active advertisement
ਅਜੀਤ ਡੈਸਕ 16-07-2026
ਲਾਡੋਵਾਲ, 15 ਜੁਲਾਈ (ਬਲਬੀਰ ਸਿੰਘ ਰਾਣਾ)-ਪੰਜਾਬ ਅੰਦਰ ਲਾਡੋਵਾਲ ਸਮੇਤ 8 ਟੋਲ ਪਲਾਜ਼ਿਆਂ ਦੇ ਟੋਲ ਦਰ 14 ਜੁਲਾਈ ਦੀ ਰਾਤ 12 ਵਜੇ ਤੋਂ ਲਾਗੂ ਕਰਨ ’ਤੇ ਵਾਹਨ ਚਾਲਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵਲੋਂ ਇਸੇ ਸਾਲ 1 ਅਪ੍ਰੈਲ 2026 ਨੂੰ ਟੋਲ ਦਰਾਂ ਵਿਚ 5 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਅੰਦਰ ਲਾਡੋਵਾਲ ਸਮੇਤ 8 ਟੋਲ ਪਲਾਜ਼ਿਆਂ ਦੇ ਟੋਲ ਦਰਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਦੌਰਾਨ ਹੁਣ ਕਾਰ, ਜੀਪ, ਵੈਨ ਜਾਂ ਲਾਈਟ ਮੋਟਰ ਵਹੀਕਲ ਨੂੰ ਸਿੰਗਲ 235 ਰੁਪਏ, ਵਾਪਸੀ 350 ਰੁਪਏ ਵਿਚ ਅਤੇ 50 ਸਫਰਾਂ ਵਾਲੇ ਮਹੀਨਾਵਾਰ ਪਾਸ ਦੇ 7815 ਰੁਪਏ ਲੱਗਣਗੇ। ਲਾਈਟ ਕਮਰਸ਼ੀਅਲ ਵਹੀਕਲ, ਲਾਈਟ ਗੁਡਜ਼ ਵਹੀਕਲ ਜਾਂ ਮਿੰਨੀ ਬੱਸ ਨੂੰ ਸਿੰਗਲ 380 ਰੁਪਏ, ਵਾਪਸੀ 570 ਰੁਪਏ ਅਤੇ 50 ਸਫਰਾਂ ਵਾਲੇ ਮਹੀਨਾਵਾਰ ਪਾਸ ਦੇ 12620 ਰੁਪਏ ਅਦਾ ਕਰਨੇ ਪੈਣਗੇ। ਬੱਸ ਜਾਂ ਟਰੱਕ 2 ਐਕਸਲਜ਼ ਗੱਡੀਆਂ ਨੂੰ ਸਿੰਗਲ 795 ਰੁਪਏ, ਵਾਪਸੀ 1190 ਰੁਪਏ ਅਤੇ 50 ਸਫਰਾਂ ਵਾਲੇ ਮਹੀਨਾਵਾਰ ਪਾਸ ਦੇ 26445 ਭੁਗਤਾਨ ਕਰਨੇ ਪੈਣਗੇ। 3 ਐਕਸਲਜ ਕਮਰਸ਼ੀਅਲ ਵਹੀਕਲ ਗੱਡੀਆਂ ਨੂੰ ਸਿੰਗਲ 865 ਰੁਪਏ, ਵਾਪਸੀ 1300 ਰੁਪਏ ਅਤੇ 50 ਸਫਰਾਂ ਵਾਲੇ ਮਹੀਨਾਵਾਰ ਪਾਸ ਦੇ 28850 ਰੁਪਏ ਦੇਣੇ ਪੈਣਗੇ। ਹੈਵੀ ਕੰਸਟਰੱਕਸ਼ਨ ਮਸ਼ੀਨਰੀ (ਐਚ.ਸੀ.ਐਮ) ਜਾਂ ਅਰਥ ਮੂਵਿੰਗ ਇਕੂਇਪਮੈਂਟ (ਈ.ਐਮ.ਈ.) ਜਾਂ ਮਲਟੀ ਐਕਸਲ ਵਹੀਕਲ (ਐਮ.ਏ.ਵੀ.) 4 ਤੋਂ 6 ਐਕਸਲਜ ਗੱਡੀਆਂ ਨੂੰ ਸਿੰਗਲ 1245 ਰੁਪਏ, ਵਾਪਸੀ 1865 ਰੁਪਏ ਅਤੇ 50 ਸਫਰਾਂ ਵਾਲੇ ਮਹੀਨਾ ਵਾਰ ਪਾਸ ਦੇ 41470 ਰੁਪਏ ਅਦਾ ਕਰਨੇ ਪੈਣਗੇ, ਜਦਕਿ ਓਵਰ ਸਾਈਜ਼ਡ ਵਹੀਕਲਜ਼ 7 ਜਾਂ ਵਧੇਰੇ ਐਕਸਲਜ ਗੱਡੀਆਂ ਨੂੰ ਸਿੰਗਲ 1515 ਰੁਪਏ, ਵਾਪਸੀ 2270 ਰੁਪਏ ਅਤੇ 50 ਸਫਰ ਵਾਲੇ ਮਹੀਨਾਵਾਰ ਪਾਸ ਦੇ 50485 ਰੁਪਏ ਦੇਣੇ ਪੈਣਗੇ। ਪਲਾਜ਼ਾ ਮੈਨੇਜਰ ਨੇ ਦੱਸਿਆ ਕਿ 20 ਕਿੱਲੋਮੀਟਰ ਤੱਕ ਦਾ ਲੋਕਲ ਪਾਸ ਪ੍ਰਤੀ ਮਹੀਨਾ 360 ਰੁਪਏ ਵਿਚ ਬਣਾਇਆ ਜਾਵੇਗਾ, ਜਦਕਿ ਨਾਨ-ਕਮਰਸ਼ੀਅਲ ਗੱਡੀਆਂ ਦਾ ਸਾਲਾਨਾ ਪਾਸ ਦੇ 3075 ਰੁਪਏ ਵਸੂਲੇ ਜਾਣਗੇ (ਜਿਸ ਦਾ ਸਮਾਂ ਇਕ ਸਾਲ ਜਾਂ ਟੋਲ ਪਲਾਜ਼ਿਆਂ ਤੋਂ 200 ਵਾਰ ਕਰਾਸਿੰਗ ਕਰਨਾ ਹੈ) ਜਦਕਿ ਗੱਡੀਆਂ ’ਤੇ ਫਾਸਟੈਗ ਲਗਾਉਣਾ ਲਾਜ਼ਮੀ ਹੈ। ਇਸ ਸਬੰਧੀ ਜਦ ਵਾਹਨ ਚਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਲਾਡੋਵਾਲ ਟੋਲ ਪਲਾਜ਼ਾ ਦੇਸ਼ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ, ਜਿਸ ਦੇ 4 ਮਹੀਨਿਆਂ ਵਿਚ ਦੂਜੀ ਵਾਰ ਰੇਟ ਵਧਾ ਕੇ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਮੁੱਖ ਮੰਤਰੀ ਨਾਲ ਜਲਦ ਭੇਟ ਕਰਾਂਗੇ-ਵਿਜੇ ਦਾਨਵ ਅਗਲੀ ਖ਼ਬਰ ‘ਦੇਸ਼ ਬਚਾਓ ਮੋਰਚੇ’ ਨੇ ਭਾਰਤ-ਅਮਰੀਕਾ ਵਪਾਰਕ ਸਮਝੌਤੇ ਨੂੰ ਲੈ ਕੇ ਕੱਢਿਆ ਮੋਟਰਸਾਈਕਲ ਮਾਰਚ
Ad Position 24